Skip to content

ਹੁਕਮ ਰਜਾਈ ਚੱਲਣਾ – ਰਜ਼ਾ (ਭਾਣਾ)

ਹੁਕਮ ਅਰਥਾਤ ਭਾਣਾ ਇੱਕ ਹੋਰ ਮਹੱਤਵਪੂਰਣ ਧਾਰਣਾ ਹੈ, ਜਿਹੜੀ ਇੱਕ ਵਿਅਕਤੀ ਨੂੰ ਪ੍ਰਮਾਤਮਾ ਨਾਲ ਮਿਲਾਉਣ ਵਿੱਚ ਮਦਦ ਕਰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪ੍ਰਮਾਤਮਾ ਨੇ ਆਪਣੀ ਸ੍ਰਿਸ਼ਟੀ ਵਿੱਚ ਅਤੇ ਖ਼ਾਸ ਕਰਕੇ ਹੁਕਮ ਵਿੱਚ ਆਪਣੀ ਸੱਚਿਆਈ ਨੂੰ ਪ੍ਰਗਟ ਕੀਤਾ ਹੈ, ਜਿਹੜਾ ਸ੍ਰਿਸ਼ਟੀ ਨੂੰ ਬਣਾਈ ਰੱਖਦਾ ਹੈ। ਉਹ ਜਿਹੜਾ ਇਸ ਸੱਚਿਆਈ ਨੂੰ ਸਮਝਦਾ ਹੈ ਅਤੇ ਇਸ ਦੇ ਅਧੀਨ ਹੋ ਜਾਂਦਾ ਹੈ, ਉਹ ਮੁਕਤੀ ਨੂੰ ਪ੍ਰਾਪਤ ਕਰੇਗਾ, ਧਿਆਨ, ਤਪੱਸਿਆ ਅਤੇ ਸਖ਼ਤ ਸਵੈ-ਅਨੁਸ਼ਾਸ਼ਨ ਸੱਚੇ ਗੁਰੂ ਦੀ ਰਜ਼ਾ ਦੇ ਅਧੀਨ ਹੋਣ ਵਿੱਚ ਮਿਲਦਾ ਹੈ। ਉਸ ਦੀ ਮਿਹਰ ਨਾਲ ਇਹ ਪ੍ਰਾਪਤ ਹੁੰਦਾ ਹੈ (ਗੁਰੂ ਗ੍ਰੰਥ, ਪੰਨਾ.88)।[1]

ਹੁਕਮ ਦਾ ਸਰਲ ਭਾਵ ਵਿੱਚ ਅਰਥ ਇਸ਼ੁਰੀ ਆਦੇਸ਼, ਆਗਿਆ, ਫ਼ਰਮਾਨ, ਕਨੂੰਨ ਜਾਂ ਕਈ ਵਾਰੀ ਇੱਛਿਆ ਤੋਂ ਜਾਣਿਆਂ ਜਾਂਦਾ ਹੈ। ਇੱਕ ਇਸ਼ੁਰਵਾਦ ਵਿੱਚ ਵਿਸ਼ਵਾਸ ਕਰਨ ਵਾਲੇ ਕਿਸੇ ਵੀ ਧਰਮ ਦੀ ਵਾਂਗ ਸਿੱਖ ਫ਼ਲਸਫ਼ੇ ਵਿੱਚ ਇਹ ਮੁੱਖ ਧਾਰਣਾ ਦੇ ਰੂਪ ਵਿੱਚ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਨੂੰ ਕਈ ਵਾਰ ‘ਭਾਣਾ’ ਜਾਂ ‘ਰਜ਼ਾ’ ਵਜੋਂ ਵੀ ਵਰਤਿਆ ਜਾਂਦਾ ਹੈ, ਹੁਕਮ ਪ੍ਰਮਾਤਮਾ ਦੇ ਗੁਣਾਂ ਵਿੱਚੋਂ ਇੱਕ ਹੈ। ਇਹ ਪਰਮੇਸ਼ੁਰ ਨੂੰ ਬੇਅੰਤ ਚੇਤਨਾ ਦਿੰਦਾ ਹੈ, ਸਿੱਟੇ ਵਜੋਂ ਉਸ ਨੂੰ ਇੱਕ ਗ਼ੈਰਸ਼ਖਸੀ ਇਸ਼ੁਰ ਹੋਣ ਦੀ ਬਜਾਏ ਇੱਕ ਕਿਰਿਆਸ਼ੀਲ ਜਾਂ ਕਾਰਜਕਾਰੀ ਇਸ਼ੁਰ ਬਣਾਉਂਦਾ ਹੈ। ਇਹ ਪ੍ਰਮਾਤਮਾ ਦੀ ਇੱਛਿਆ ਹੈ, ਜਿਹੜੀ ਬ੍ਰਹਿਮੰਡ ਦੀ ਵਿਵਸਥਾ, ਜੀਉਣ, ਮੌਤ, ਅਨੰਦ ਅਤੇ ਦੁੱਖ ਅਤੇ ਇਸ ਤਰਾਂ ਦੀਆਂ ਹੋਰ ਗੱਲਾਂ ਨੂੰ ਨਿਰਧਾਰਤ ਕਰਦੀ ਹੈ, ਸਭ ਕੁੱਝ ਉਸੇ ਦੁਆਰਾ ਆਇਆ ਹੈ, ਪ੍ਰਮਾਤਮਾ ਆਪ ਹੀ ਆਪਣੇ ਆਪ ਨੂੰ ਫੈਲਾ ਰਿਹਾ ਹੈ ਅਤੇ ਵਿਆਪੀ ਹੋ ਰਿਹਾ ਹੈ; ਉਹ ਸਦਾ ਸਹਿਜ ਅਲੌਕਿਕ ਸ਼ਾਂਤੀ ਵਿੱਚ ਲੀਨ ਰਹਿੰਦਾ ਹੈ (ਗੁਰੂ ਗ੍ਰੰਥ, ਪੰਨਾ.115, ਪੰਨਾ.155 ਨੂੰ ਵੀ ਵੇਖੋ)।[2]

ਸ਼ਬਦ, ਨਾਮ ਅਤੇ ਗੁਰੂ ਸਿੱਖ ਧਰਮ ਵਿੱਚ ਮੁਕਤੀ ਦੇ ਹਿੱਸੇ ਹਨ। ਪਰ ਇਹ ਹੁਕਮ (ਰਜ਼ਾ) ਹੈ, ਜਿਹੜਾ ਸ਼ਬਦ, ਨਾਮ ਅਤੇ ਗੁਰੂ ਦੇ ਅਰਥ ਨੂੰ ਸਮਝਣ ਲਈ ਮਨੁੱਖ ਨੂੰ ਯੋਗ ਬਣਾਉਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਧਾਰਣਾ ਨੂੰ ਸਿੱਖਾਂ ਦੁਆਰਾ ਕੀਤੀ ਜਾਣ ਵਾਲੀ ਸਵੇਰ ਦੀ ਲਾਜ਼ਮੀ ਅਰਦਾਸ ਵਿੱਚ ਇਸਤੇਮਾਲ ਕਰਕੇ ਮੁੱਖ ਬਣਾ ਦਿੱਤਾ ਹੈ, ਜਿਹੜੀ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ-ਜਪੁ ਜੀ ਵਿੱਚ ਮਿਲਦੀ ਹੈ। ਉਹ ਸਪੱਸ਼ਟ ਤੌਰ ‘ਤੇ ਹੁਕਮ ਦੇ ਸੁਭਾਅ ਬਾਰੇ ਦੱਸਦੇ ਹਨ:

ਉਸ ਦੇ ਹੁਕਮ ਦੁਆਰਾ, ਜੀਵ ਹੋਂਦ ਵਿੱਚ ਆਏ ਹਨ; ਪਰ ਹੁਕਮ ਦੇ ਬਾਰੇ ਇਹ ਨਹੀਂ ਕਿਹਾ ਜਾ ਸੱਕਦਾ ਕਿ ਉਹ ਕਿਹੋ ਜਿਹਾ ਹੈ। ਉਸ ਦੇ ਹੁਕਮ ਦੁਆਰਾ, ਵਡਿਆਈ ਅਤੇ ਮਹਾਨਤਾ ਪ੍ਰਾਪਤ ਹੁੰਦੀ ਹੈ। ਉਸ ਦੇ ਹੁਕਮ ਵਿੱਚ ਹੀ, ਕੁੱਝ ਉੱਚੇ ਹਨ ਅਤੇ ਕੁੱਝ ਨੀਵੇਂ ਹਨ; ਉਸ ਦੀ ਲਿਖਤ ਹੁਕਮ ਅਨੁਸਾਰ ਹੀ, ਦੁੱਖ ਅਤੇ ਸੁੱਖ ਭੋਗਦੇ ਹਨ। ਕੁੱਝ, ਉਸ ਦੇ ਹੁਕਮ ਦੁਆਰਾ, ਮੁਬਾਰਕ ਠਹਿਰਾਏ ਜਾਂਦੇ ਹਨ ਅਤੇ ਕੁੱਝ ਮੁਆਫ਼ ਕੀਤੇ ਜਾਂਦੇ ਹਨ; ਦੂਜੇ, ਉਸ ਦੇ ਹੁਕਮ ਦੁਆਰਾ, ਸਦਾ ਲਈ ਬੇਮਕਸਦ ਭਟਕਦੇ ਫਿਰਦੇ ਹਨ। ਹਰ ਕੋਈ ਉਸ ਦੇ ਹੁਕਮ ਦੇ ਅਧੀਨ ਹੈ; ਕੋਈ ਵੀ ਉਸ ਦੇ ਹੁਕਮ ਤੋਂ ਪਰ੍ਹੇ ਨਹੀਂ ਹੈ। ਹੇ ਨਾਨਕ, ਉਹ ਜਿਹੜਾ ਉਸ ਦੇ ਹੁਕਮ ਨੂੰ ਸਮਝਦਾ ਹੈ, ਉਹ ਹੰਕਾਰ ਵਿੱਚ ਨਹੀਂ ਬੋਲਦਾ (ਗੁਰੂ ਗ੍ਰੰਥ, ਪੰਨਾ.1).[3]

ਕਿਉਂਕਿ, ਸ਼੍ਰੀ ਗੁਰੂ ਨਾਨਕ ਦੇਵ ਅਨੁਸਾਰ ਹੁਕਮ ਇਹ ਦਰਸਾਉਂਦਾ ਹੈ ਕਿ, “ਇਹ ਬ੍ਰਹਿਮੰਡ ਦੀ ਹੋਂਦ ਅਤੇ ਇਸ ਦੀ ਹਲਚਲ ਨੂੰ ਕਾਬੂ ਵਿੱਚ ਰੱਖਣ ਵਾਲਾ ਅਤੇ ਇਸ ਨੂੰ ਬਣਾਈਂ ਰੱਖਣ ਵਾਲਾ ਸਿਧਾਂਤ ਹੈ।”[4] ਪ੍ਰੰਤੂ ਫੇਰ ਵੀ ਸਿੱਖ ਧਰਮ ਦਾ ਇਹ ਹੁਕਮ ਮਨੁੱਖੀ ਸਮਝ ਦੀ ਪਹੁੰਚ ਤੋਂ ਪਰ੍ਹੇ ਹੈ। ਹਾਲਾਂਕਿ, ਹੁਕਮ ਦੀ ਜਾਣਕਾਰੀ ਦੇ ਗਿਆਨ ਨਾਲ ਬੁੱਧ ਪ੍ਰਾਪਤੀ ਨਹੀਂ ਹੈ, ਸਗੋਂ ਇਹ ਇੱਕ ਅਧਿਆਤਮਕ ਪ੍ਰਾਪਤੀ ਹੈ। ਇੰਨਸਾਈਕਲੋਪੀਡੀਆ ਆੱਫ਼ ਸਿੱਖਿਜ਼ਮ ਹੇਠ ਦਿੱਤੇ ਤਰੀਕੇ ਨਾਲ ਹੁਕਮ ਬਾਰੇ ਹੋਰੇ ਵਧੇਰੇ ਵਿਆਖਿਆ ਕਰਦਾ ਹੈ।

“ਹੁਕਮ ਦੀ ਆਗਿਆ ਮੰਨਣ ‘ਤੇ ਜਾਂ ਆਪਣੇ ਜੀਉਣ ਨੂੰ ਹੁਕਮ ਦੇ ਸਿਧਾਂਤ ਦੇ ਅਨੁਸਾਰ ਤਾਲਮੇਲ ਵਿੱਚ ਲਿਆਉਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਪਰ ਹੁਕਮ ਦਾ ਅਹਿਸਾਸ ਕਰਨਾ ਇੱਕ ਰਹੱਸਮਈ ਤਜ਼ੁਰਬੇ ਉੱਤੇ … [ਛੱਡ ਦਿੱਤਾ] ਗਿਆ ਹੈ। ਮਨੁੱਖੀ ਭਾਸ਼ਾ ਦੇ ਰਾਹੀਂ ਇਸ ਦੀ ਵਿਆਖਿਆ ਨਹੀਂ ਕੀਤੀ ਜਾ ਸੱਕਦੀ। ਹੁਕਮ ਦੇ ਅਹਿਸਾਸ ਦੀ ਪ੍ਰਾਪਤੀ ਹੋਣਾ ਕੇਵਲ ਇਹੋ ਜਿਹੇ ਸਿਧਾਂਤ ਦੀ ਹੋਂਦ ਦੇ ਭਾਵ ਹੀ ਨਹੀਂ ਦਿੰਦਾ, ਸਗੋਂ ਇਹ ਇੱਕ ਵਿਸਮਾਦੀ ਅੰਦਰੂਨੀ ਪ੍ਰਕਾਸ਼ ਦੀ ਪ੍ਰਾਪਤੀ ਵੀ ਹੈ, ਇਸ ਅੰਦਰੂਨੀ ਪ੍ਰਕਾਸ਼ ਨਾਲ ਕੋਈ ਵੀ ਨੈਤਿਕ ਮਾਰਗ ਨੂੰ ਵੇਖ ਸੱਕਦਾ ਹੈ ਜਾਂ ਜਾਣ ਸੱਕਦਾ ਹੈ ਕਿ ਕਿਸ ਦੇ ਉੱਤੇ ਹੁਕਮ ਦੇ ਅਧੀਨ ਹੋ ਕੇ ਚੱਲਣਾ ਹੈ।[5]

ਇਸ ਲਈ, ਜਿਹੜਾ ਹੁਕਮ ਨੂੰ ਸਮਝਦਾ ਹੈ, ਉਹ ਪ੍ਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ। ਉਹ ਜਿਹੜਾ ਆਪਣੇ ਆਪ ਨੂੰ ਪ੍ਰਮਾਤਮਾ ਦੀ ਰਜ਼ਾ ਦੇ ਅਧੀਨ ਕਰ ਦਿੰਦਾ ਹੈ, ਉਹ ਆਪਣੇ ਆਪ ਨੂੰ ਪ੍ਰਭੁ ਨਾਲ ਮਿਲਾਪ ਦੇ ਅਧੀਨ ਕਰ ਦਿੰਦਾ ਹੈ ਅਤੇ ਇਸ ਤਰ੍ਹਾਂ ਨਿਸਤਾਰੇ ਜਾਂ ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇੱਕ ਸਿੱਖ ਨੂੰ ਆਪਣੇ ਆਪ ਨੂੰ ਇਸ ਹੁਕਮ ਦੇ ਅਧੀਨ ਕਰਨ ਲਈ ਸੱਦਿਆ ਗਿਆ ਹੈ, ਜਿਹੜਾ ਇਸ਼ੁਰੀ ਵਿਵਸਥਾ ਜਾਂ ਕਨੂੰਨ ਜਾਂ ਇੱਛਿਆ ਹੈ। ਪ੍ਰੰਤੂ ਫਿਰ, ਇਹ ਇੱਕ ਬੁਨਿਆਦੀ ਪ੍ਰਸ਼ਨ ਨੂੰ ਖੜ੍ਹਾ ਕਰ ਦਿੰਦਾ ਹੈ ਕਿ ਇਸ ਦੇ ਵਿਖੇ ਗਿਆਨ ਕਵੇਂ ਪ੍ਰਾਪਤ ਕੀਤਾ ਜਾਵੇ? ਇੱਕ ਵਿਅਕਤੀ ਨੂੰ ਅਜਿਹਾ ਕੀ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਹੁਕਮ ਦੇ ਅਧੀਨ ਕਰ ਸਕੇ? ਇਹ ਕਿਵੇਂ ਕੀਤਾ ਜਾ ਸੱਕਦਾ ਹੈ? ਇਸ ਮਹੱਤਵਪੂਰਣ ਪ੍ਰੰਤੂ ਜੀਵਨ-ਦੇਣ ਵਾਲੇ ਪ੍ਰਸ਼ਨ ਦਾ ਉੱਤਰ ਗ੍ਰੰਥ ਬਾਈਬਲ ਵਿੱਚ ਮਿਲਦਾ ਹੈ।

ਆਓ ਵੇਖੀਏ ਕਿ ਗ੍ਰੰਥ ਬਾਈਬਲ ਵਿੱਚ ਇਸ ਦਾ ਹੱਲ ਕਿਵੇਂ ਕੀਤਾ ਗਿਆ ਹੈ। ਅਸੀਂ ਜਾਣਦੇ ਹਾਂ ਕਿ ਮਨੁੱਖ ਦੀਆਂ ਇੰਦ੍ਰੀਆਂ ਉਸ ਦੇ ਸਰੀਰ ਦੇ ਨਾਲ ਇਸ਼ੁਰੀ ਗੱਲਾਂ ਦੇ ਵਿਰੁੱਧ ਹਨ, ਨਤੀਜੇ ਵਜੋਂ ਇਸ਼ੁਰੀ ਵਿਵਸਥਾ ਦੇ ਵਿਰੁੱਧ ਜਾਂ ਪ੍ਰਮਾਤਮਾ ਦੀ ਪ੍ਰਭੁਤਾਈ ਭਰੀ ਇੱਛਿਆ ਦੇ ਵਿਰੁੱਧ ਹਨ ਜਿਸ ਦੁਆਰਾ ਪਰਮੇਸ਼ੁਰ ਬ੍ਰਹਿਮੰਡ ਦੀ ਹੋਂਦ ਅਤੇ ਇਸ ਦੀ ਹਲਚਲ ਨੂੰ ਬਣਾਈਂ ਰੱਖਣ ਵਾਲੇ ਸਿਧਾਂਤ ਨੂੰ ਕਾਇਮ ਰੱਖਦਾ ਹੈ। ਉਨ੍ਹਾਂ ਨੇ ਇੱਕ ਸਾਧਕ ਅਰਥਾਤ ਪਰਮੇਸ਼ੁਰ ਦੀ ਭਾਲ ਕਰਨ ਵਾਲੇ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਹਨ। ਉਹ ਇੱਕ ਸਾਧਕ ਨੂੰ ਅਜਿਹੇ ਘਿਨਾਉਣੇ ਪਾਪਾਂ ਜਾਂ ਭੈੜ੍ਹੇ ਕਰਮ ਕਰਨ ਲਈ ਭੜ੍ਹਕਾਉਂਦੀਆਂ ਹਨ ਕਿ ਇਹ ਉਸ ਨੂੰ ਸਰਬਨਾਸ਼ ਵੱਲ੍ਹ ਲੈ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਗ੍ਰੰਥ ਬਾਈਬਲ ਕਹਿੰਦਾ ਹੈ ਕਿ ਸਾਰਿਆਂ ਨੇ ਰੱਬੀ ਹੁਕਮ ਜਾਂ ਰੱਬ ਦੁਆਰਾ ਸਥਾਪਿਤ ਕੀਤੀ ਹੋਈ ਬਿਵਸਥਾ ਦੇ ਵਿਰੁੱਧ ਪਾਪ ਕੀਤਾ ਹੈ, ਇਸ ਲਈ ਮੂਲ ਰੂਪ ਵਿੱਚ ਪ੍ਰਮਾਤਮਾ ਦੀ ਇੱਛਿਆ ਤੋਂ ਦੂਰ ਹੈ, ਇਸ ਕਾਰਨ ਮਨੁੱਖ ਉਸ ਦੀ ਮਹਿਮਾਂ ਤੋਂ ਰਹਿ ਗਿਆ (ਰੋਮੀਆਂ 3:23)।

ਇਸ ਤਰਾਂ, ਅਸੀਂ ਪ੍ਰਮਾਤਮਾ ਦੀ ਬਿਵਸਥਾ ਨੂੰ ਤੋੜ੍ਹਨ ਦੇ ਦੋਸ਼ੀ ਹਾਂ। ਇਸ ਤੋਂ ਇਲਾਵਾ, ਪਾਪ ਮਨੁੱਖ ਦੇ ਲਈ ਪਰਮੇਸ਼ੁਰ ਦੀ ਇਸ਼ੁਰੀ ਵਿਵਸਥਾ ਜਾਂ ਹੁਕਮ ਦੇ ਵਿਰੁੱਧ ਵਿਦਰੋਹ ਕਰਨ ਦਾ ਕਾਰਨ ਬਣ ਗਿਆ। ਰੋਮੀਆਂ 8:7 ਵਿੱਚ ਗ੍ਰੰਥ ਬਾਈਬਲ ਕਹਿੰਦਾ ਹੈ ਕਿ, ਇਸ ਲਈ ਜੋ ਸਰੀਰਕ ਮਨਸ਼ਾ ਪਰਮੇਸ਼ੁਰ ਨਾਲ ਵੈਰ ਹੈ ਕਿਉਂ ਜੋ ਉਹ ਪਰਮੇਸ਼ੁਰ ਦੀ ਸ਼ਰਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸੱਕਦੀ ਹੈ। ਆਪਣੇ ਸੁਭਾਵਕ ਰੂਪ ਵਿੱਚ ਇੱਕ ਵਿਅਕਤੀ ਕੁਦਰਤੀ ਤੌਰ ‘ਤੇ ਇਸ਼ੁਰੀ ਬਿਵਸਥਾ ਅਰਥਾਤ ਸ਼ਰਾ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨਾ ਚਾਹੁੰਦਾ, ਕਿਉਂਕਿ ਪਾਪ ਨੇ ਮਨੁੱਖ ਦੇ ਅਤੇ ਰੱਬ ਅਤੇ ਸਾਥੀ ਮਨੁੱਖਾਂ ਨਾਲ ਉਸ ਦੇ ਸਬੰਧਾਂ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਅਸੀਂ ਹਰ ਥਾਂ ਇਸ ਭ੍ਰਿਸ਼ਟਾਚਾਰ ਦੇ ਪ੍ਰਭਾਵ ਨੂੰ ਵੇਖਦੇ ਹਾਂ, ਅਸੀਂ ਇਸ ਨੂੰ ਆਪਣੇ ਪਰਿਵਾਰਕ ਦੇ ਮੈਂਬਰਾਂ ਵਿੱਚ, ਸਮਾਜ ਨਾਲ ਸਾਡੇ ਸਬੰਧ ਵਿੱਚ, ਸਾਡੇ ਆਲੇ-ਦੁਆਲੇ ਦੇ ਸੰਸਾਰ ਵਿੱਚ ਅਤੇ ਸਾਡੇ ਸਭਨਾਂ ਤੋਂ ਦਿਆਲੂ ਅਤੇ ਕਿਰਪਾਲੂ ਪ੍ਰਮਾਤਮਾ ਪਰਮੇਸ਼ੁਰ ਦੇ ਨਾਲ ਆਪਣੇ ਸਬੰਧ ਵਿੱਚ ਵੇਖਦੇ ਹਾਂ।

ਹਾਲਾਂਕਿ, ਗ੍ਰੰਥ ਬਾਈਬਲ ਸਤਿਗੁਰੂ ਯਿਸੂ ਮਸੀਹ ਦੁਆਰਾ ਸਾਡੇ ਪਾਪਾਂ ਨੂੰ ਮੁਆਫ਼ੀ ਕਰਦੇ ਹੋਇਆਂ ਇਸ ਸਮੱਸਿਆ ਦਾ ਹੱਲ ਪ੍ਰਦਾਨ ਕਰਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਕੋਈ ਆਪਣੇ ਪ੍ਰੀਤਮ ਨਾਲ ਮੁੜ ਸਬੰਧ ਬਣਾ ਸੱਕਦਾ ਹੈ। ਅਜਿਹਾ ਕਰਨ ਨਾਲ ਸਬੰਧ ਬਹਾਲ ਹੋ ਜਾਣਗੇ ਅਤੇ ਪਰਮ ਅਨੰਦ ਦੀ ਪ੍ਰਾਪਤ ਹੋਵੇਗੀ। ਇੱਕ ਪ੍ਰੇਮੀ ਦਾ ਗਹਿਣਾ ਅਨੰਦ, ਉਤਸਾਹ, ਵਿਸਮਾਦ ਹੋਵੇਗਾ। ਗ੍ਰੰਥ ਬਾਈਬਲ ਅੱਗੇ ਕਹਿੰਦਾ ਹੈ ਕਿ, ਪਰਮੇਸ਼ੁਰ ਇੱਕ ਸਾਧਕ ਨੂੰ ਮੁਆਫ਼ੀ ਪ੍ਰਾਪਤ ਕਰਨ ਲਈ ਸੱਦਾ ਦਿੰਦਾ ਹੈ: “ਆਓ, ਅਸੀਂ ਸਲਾਹ ਕਰੀਏ, ਯਹੋਵਾਹ ਆਖਦਾ ਹੈ, ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ਼ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ (ਯਸਾਯਾਹ 1:18)। ਪ੍ਰੰਤੂ, ਇਸ ਮੁਆਫ਼ੀ ਨੂੰ ਪ੍ਰਾਪਤ ਕਰਨ ਦੀ ਚੋਣ ਇੱਕ ਵਾਰੀ ਫਿਰ ਮਨੁੱਖ ਦੀ ਆਪਣੀ ਇੱਛਿਆ ‘ਤੇ ਨਿਰਭਰ ਕਰਦੀ ਹੈ। ਭਾਵੇਂ ਉਹ ਕੋਈ ਵੀ ਫੈਂਸਲਾ ਕਿਉਂ ਨਾ ਲਵੇ ਤਾਂ ਵੀ ਸਭਨਾਂ ਤੋਂ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਉਸ ਨੂੰ ਹਮੇਸ਼ਾ ਮੁਆਫ਼ ਕਰਨ ਲਈ ਤਿਆਰ ਹੈ, ਕਿਉਂਕਿ ਗ੍ਰੰਥ ਬਾਈਬਲ ਕਹਿੰਦਾ ਹੈ ਕਿ, ਜੇ ਆਖੀਏ ਭਈ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਹੈ ਨਹੀਂ, ਜੇ ਅਸੀਂ ਆਪਣਿਆਂ ਪਾਪਾਂ ਦਾ ਇੱਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ (1 ਯੂਹੰਨਾ 1:8-9)।

ਸੱਚਿਆਈ ਤਾਂ ਇਹ ਹੈ ਕਿ, ਗ੍ਰੰਥ ਬਾਈਬਲ ਇੱਕ ਸਾਧਕ ਨੂੰ ਹੋਰ ਵੇਧੇਰੇ ਉਤਸਾਹ ਦਿੰਦਾ ਹੋਇਆ ਕਹਿੰਦਾ ਹੈ ਕਿ, ਸੋ. . . ਪਰਮੇਸ਼ੁਰ ਦੀਆਂ ਰਹਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ, ਅਤੇ ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ (ਰੋਮੀਆਂ 12: 1-2)। ਇਸ ਤਰਾਂ ਹੁਕਮ ਨੂੰ ਜਾਣਨ ਦਾ ਗਿਆਨ ਆਤਮਿਕ ਅਸਲੀਅਤ ਬਣ ਜਾਂਦਾ ਹੈ।

ਇਸ ਲਈ, ਜਦੋਂ ਅਸੀਂ ਆਪਣੇ ਅਧਿਐਨ ਦਾ ਸਿੱਟਾ ਕੱਢਦੇ ਹਾਂ ਤਾਂ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦਾ ਬਿਆਨ ਕਰਨਾ ਸਹੀ ਹੈ, ਹੇ ਮੇਰੇ ਪਿਆਰਿਆ, ਉਹ ਮਨੁੱਖ ਜਿਹੜਾ ਰੱਬੀ ਹੁਕਮ ਨੂੰ ਸੱਮਝਦਾ ਹੈ, ਹੇ ਪ੍ਰਭੁ, ਉਹ ਸੱਚਿਆਈ ਨੂੰ ਪ੍ਰਾਪਤ ਅਤੇ ਇੱਜ਼ਤ ਨੂੰ ਪ੍ਰਾਪਤ ਕਰਦਾ ਹੈ?” (ਗੁਰੂ ਗ੍ਰੰਥ, ਪੰਨਾ. 636, ਗੁਰੂ ਗ੍ਰੰਥ, ਪੰਨਾ. 832, ਅਤੇ ਗੁਰੂ ਗ੍ਰੰਥ, ਪੰਨਾ.1279 ਨੂੰ ਵੀ ਵੇਖੋ)।[6]


[1] ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥

Meditation, penance and austere self-discipline are found by surrendering to the True Guru’s Will. By His Grace this is received.

[2] ਆਪੇ ਆਪਿ ਆਪਿ ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ ॥੫॥

आपे आपि आपि मिलि रहिआ सहजे सहजि समावणिआ ॥५॥

aapay aap aap mil rahi-aa sehjay sahj samaavani-aa. ||5||

All by Himself, He Himself is permeating and pervading; He is intuitively absorbed in celestial peace. ||5||

[3] ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥

ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

[4] ਡਬਲਯੂ. ਐਚ. ਮੈੱਕਹੋਡ. ਗੁਰੂ ਨਾਨਕ ਅਤੇ ਸਿੱਖ ਧਰਮ.” 2ਜੀ ਛਪਾਈ, ਦਿੱਲੀ: ਓਯੂਪੀ, 1978. ਪੰਨਾ. 201.

[5] ਜੇਮਜ਼ ਹਾੱਸਟਿੰਗਸ. ਇੰਨਸਾਈਕਲੋਪੀਡੀਆ ਆੱਫ਼ ਸਿੱਖਿਜ਼ਮ. ਦਿੱਲੀ: ਆਈ ਐਸ ਪੀ ਸੀ ਕੇ, 1996. ਪੰਨਾ. 288.

[6] ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥