Skip to content

ਮਨ ਕੀ ਮੈਲੁ ਨ ਤਨ ਤੇ ਜਾਤਿ ਚੁਲ੍ਹੀ – ਪਾਣੀ ਦੀ ਇੱਕ ਮੁੱਠੀ

ਪਾਣੀ ਤੋਂ ਬਗੈਰ ਜੀਉਣ ਅਸੰਭਵ ਹੈ। ਪਾਣੀ ਇਸ ਸੰਸਾਰ ਦੀ ਹਰ ਚੀਜ਼ ਨੂੰ ਜੀਉਣ ਦਿੰਦਾ ਹੈ। ਸਮੇਂ ਦੀ ਸ਼ੁਰੂਆਤ ਤੋਂ ਹੀ ਸੰਸਾਰ ਦੇ ਸਾਰੇ ਧਰਮਾਂ ਵਿੱਚ ਇਸ ਦਾ ਸਥਾਨ ਬਹੁਤ ਜ਼ਿਆਦਾ ਮਹੱਤਵਪੂਰਣ ਰਿਹਾ ਹੈ। ਲਗਭੱਗ ਸਾਰੇ ਦੇ ਸਾਰੇ ਧਰਮਾਂ ਵਿੱਚ, ਸ੍ਰਿਸ਼ਟੀ ਦਾ ਲੇਖਾ ਜਾਂ ਤਾਂ ਪਾਣੀ ਦੇ ਦੁਆਰਾ ਜਾਂ ਫਿਰ ਪਾਣੀ ਤੋਂ ਸਬੰਧਤ ਕੀਤਾ ਗਿਆ ਹੈ। ਅੱਜ ਜ਼ਿਆਦਾਤਰ ਧਰਮ ਪਾਣੀ ਨੂੰ ਸ਼ੁੱਧ ਅਤੇ ਪਵਿੱਤਰ ਮੰਨਦੇ ਹਨ। ਪਾਣੀ ਸ਼ੁੱਧਤਾ ਦਾ ਸਾਧਨ ਹੈ, ਅਤੇ ਇਸ ਨੂੰ ਇਸ਼ੁਰੀ ਸ਼ਕਤੀਆਂ ਦਾ ਵਾਸ ਸਥਾਨ ਮੰਨਿਆਂ ਜਾਂਦਾ ਹੈ। ਦਰਅਸਲ, ਹਿੰਦੂ ਧਰਮ ਵਰਗੇ ਧਰਮਾਂ ਵਿੱਚ ਪਾਣੀ ਦੀ ਪੂਜਾ ਇੱਕ ਸਾਧਕ ਜਾਂ ਭਗਤ ਦੁਆਰਾ ਕੀਤੀ ਜਾਂਦੀ ਹੈ? ਨਦੀਆਂ ਧਰਤੀ ਦੀਆਂ ਨਾੜੀਆਂ ਹਨ ਅਤੇ ਇਸ ਲਈ ਜੀਉਣ ਦੇਣ ਵਾਲੀਆਂ ਹੋਣ ਕਰਕੇ, ਉਨ੍ਹਾਂ ਨੂੰ ਪਵਿੱਤਰ ਮੰਨਿਆਂ ਜਾਂਦਾ ਹੈ। ਇਹ ਵੀ ਮੰਨਿਆਂ ਜਾਂਦਾ ਹੈ ਕਿ ਪਾਣੀ ਦੇ ਤਲਾਅ ਆਤਮਕ ਇਲਾਕੇ (ਸੱਚ-ਖੰਡ ਜਾਂ ਬੈਕੁੰਠ) ਦੇ ਬੂਹੇ ਹਨ, ਇਸੇ ਲਈ ਉਨ੍ਹਾਂ ਨੂੰ ਤੀਰਥ ਸਥਾਨ ਜਾਂ ਘਾਟ ਕਿਹਾ ਜਾਂਦਾ ਹੈ। ਇਸੇ ਲਈ ਖਾਸ ਮੌਕਿਆਂ ’ਤੇ ਪਾਣੀ ਵਿੱਚ ਚੁੱਭੀ ਮਾਰਨੀ ਪਾਪਾਂ ਜਾਂ ਮਾੜੇ ਕਰਮਾਂ ਤੋਂ ਮੁਕਤ ਹੋਣ ਲਈ ਪਵਿੱਤ੍ਰ ਮੰਨੀ ਜਾਂਦੀ ਹੈ।

ਇਸ ਦੇ ਨਾਲ ਹੀ, ਇਸ ਦਾ ਸਫਾਈ ਨਾਲ ਵੀ ਸਬੰਧ ਹੈ, ਇਹ ਸਬੰਧ ਸ਼ੁੱਧਤਾ ਅਤੇ ਪਵਿੱਤਰਤਾਈ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਰਸਮੀ ਇਸ਼ਨਾਨ ਜਾਂ ਸਰੀਰ ਦੀ ਸਫਾਈ ਲਈ ਸੰਸਾਰ ਵਿੱਚ ਬਹੁਤ ਸਾਰੇ ਹੋਰ ਵੀ ਤਰੀਕੇ ਮਿਲਦੇ ਹਨ ਜਿਵੇਂ ਕਿ ਭਾਰਤ ਵਿੱਚ ਵਗ੍ਹਦੇ ਪਾਣੀ ਨਾਲ ਸਰੀਰ ਨੂੰ ਸਾਫ਼ ਕਰਨਾ, ਅਰਬੀ ਸੰਸਾਰ ਵਿੱਚ ਮਿੱਟੀ ਜਾਂ ਰੇਤ ਨਾਲ ਪਿੰਡੇ ਨੂੰ ਰਗੜਨਾ ਅਤੇ ਪੱਛਮੀ ਸੰਸਾਰ ਵਿੱਚ ਕਿਸੇ ਲੀੜੇ ਜਾਂ ਕਾਗਜ਼ ਦੇ ਨਾਲ ਪੂੰਝਣਾ। ਫਿਰ ਵੀ, ਸਭਨਾਂ ਤੋਂ ਵਧੀਆ ਤਰੀਕਾ ਪਾਣੀ ਦੇ ਨਾਲ ਕੀਤੀ ਜਾਣ ਵਾਲੀ ਸਫਾਈ ਦਾ ਹੀ ਹੈ। ਸਿੱਟੇ ਵਜੋਂ, ਸਫਾਈ ਅਤੇ ਸ਼ੁੱਧਤਾ ਦੀਆਂ ਰਸਮਾਂ ਦੇ ਨਿਸ਼ਾਨਾਂ ਨੇ ਪਾਣੀ ਨੂੰ ਹੀ ਜੀਉਣ ਦਾ ਅਰਥ ਪੂਰਣ ਹਿੱਸਾ ਮੰਨਿਆਂ ਹੈ। ਇਸੇ ਲਈ, ਇਹ ਸੋਚਿਆ ਜਾਂਦਾ ਹੈ ਕਿ ਇਹ ਅੰਦਰੂਨੀ ਸ਼ੁੱਧਤਾ ਨੂੰ ਵੀ ਪ੍ਰਦਾਨ ਕਰਦਾ ਹੈ।

ਜਦੋਂ ਸਿੱਖ ਧਰਮ ਬਾਰੇ ਗੱਲ ਕਰੀਦੀ ਹੈ, ਤਾਂ ਪਾਣੀ ਹੋਰ ਵੀ ਵਧੇਰੇ ਵੱਡੀ ਭੂਮਿਕਾ ਨੂੰ ਅਦਾ ਕਰਦਾ ਹੋਇਆ ਜਾਪਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸਿੱਖ ਧਰਮ ਦਾ ਜਨਮ ਇੱਕ ਨਦੀ ਦੇ ਕੰਢੇ ’ਤੇ ਹੋਇਆ ਸੀ ਅਤੇ ਇਹ ਪੰਜ ਦਰਿਆਵਾਂ ਦੇ ਆਲੇ ਦੁਆਲੇ ਹੀ ਖਿੜਿਆ ਸੀ, ਇਸੇ ਲਈ ਸਾਨੂੰ ਸਿੱਖ ਧਰਮ ਦਾ ਪੰਘੂੜਾ ਪੰਜਾਬ (ਪੰਜ-ਆਬ) ਵਿੱਚ ਮਿਲਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਾਣੀ ਦੇ ਬਾਰੇ ਬਹੁਤ ਕੁੱਝ ਕਿਹਾ ਗਿਆ ਹੈ। ਅਜਿਹਾ ਸੋਚਿਆ ਜਾਂਦਾ ਹੈ ਕਿ ਇੱਕ ਚੁਲ੍ਹੀ ਅਰਥਾਤ ਇੱਕ ਮੁੱਠੀ ਭਰ ਪਾਣੀ, ਸਾਰੇ ਸਰੀਰ ਦੀ ਮੈਲ ਨੂੰ ਸਾਫ਼ ਕਰਨ ਲਈ ਕਾਫ਼ੀ ਹੈ। ਇੱਕ ਸਿੱਖ ਨੂੰ “ਪੰਜ ਇਸ਼ਨਾਨ” ਨੂੰ – ਭਾਵ ਦੋ ਹੱਥ, ਦੋ ਪੈਰ ਅਤੇ ਮੂੰਹ ਨੂੰ ਧੋਣਾ ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ, ਜਾਂ ਪਾਠ ਕਰਨ ਤੋਂ ਪਹਿਲਾਂ, ਅਤੇ ਇਸ ਤਰਾਂ ਦੇ ਹੋਰ ਰਸਮੀ ਕੰਮਾਂ ਨੂੰ ਕਰਨ ਲਈ ਲੈਣ ਲਈ ਕਿਹਾ ਗਿਆ ਹੈ। ਪੰਜ ਇਸ਼ਨਾਨ ਆਮ ਤੌਰ ’ਤੇ ਸਿੱਖਾਂ ਵਿੱਚ ਆਮ ਵੇਖਣ ਨੂੰ ਮਿਲ ਜਾਂਦਾ ਹੈ।

ਇਸ ਤਰ੍ਹਾਂ, ਇਹ ਵੇਖਿਆ ਗਿਆ ਹੈ ਕਿ ਬਾਹਰੀ ਸਫਾਈ ਇੱਕ ਵਿਅਕਤੀ ਨੂੰ ਅੰਦਰੂਨੀ ਸਫਾਈ ਵੱਲ੍ਹ ਇਸ਼ਾਰਾ ਕਰਦੀ ਹੈ ਜਾਂ ਦੂਜੇ ਸ਼ਬਦਾਂ ਵਿੱਚ ਬਾਹਰੀ ਸਫਾਈ ਇੱਕ ਵਿਅਕਤੀ ਨੂੰ ਉਸ ਦੇ ਮਨ, ਉਸ ਦੇ ਵਿਚਾਰਾਂ ਅਤੇ ਸੋਚ ਦੇ ਤਰੀਕੇ ਨੂੰ ਸਾਫ਼ ਕਰਨ ਵਿੱਚ ਮਦਦ ਕਰ ਸੱਕਦੀ ਹੈ। ਇਸੇ ਲਈ ਉੱਤੇ ਦੱਸੀ ਗਈ ਚਰਚਾ ਅਨੁਸਾਰ ਸਿੱਖ ਧਰਮ ਵਿੱਚ “ਪੰਜ ਇਸ਼ਨਾਨ” ਦੀ ਵਿਚਾਰਧਾਰਾ ਦੀ ਕਲਪਨਾ ਕੀਤੀ ਗਈ ਸੀ। ਹਾਲਾਂਕਿ, ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਸਪੱਸ਼ਟ ਕਰਦਾ ਹੈ ਕਿ ਇੱਕ ਵਿਅਕਤੀ ਦੇ ਬਾਹਰੀ ਮਨੁੱਖ (ਬਿਦੇਹੀ, ਪਿੰਡਾ) ਅਤੇ ਅੰਦਰੂਨੀ ਮਨੁੱਖ (ਦੇਹੀ ਗੁਪਤ) ਵਿੱਚਕਾਰ ਅੰਤਰ ਹੁੰਦਾ ਹੈ, ਹੇ ਭਾਈ! ਸਰੀਰ ਦਾ ਮਾਲਕ ਆਤਮਾ (ਸਰੀਰ ਵਿੱਚ) ਲੁਕਿਆ ਰਹਿੰਦਾ ਹੈ, ਸਿਰਫ਼ ਸਰੀਰ ਦਿੱਸਦਾ ਹੈ” (ਗੁਰੂ ਗ੍ਰੰਥ, ਪੰਨਾ.900)।[1]  ਕਿਉਂਕਿ ਮਨ ਅੰਦਰੂਨੀ ਮਨੁੱਖ ਵਿੱਚ ਵੱਸਦਾ ਹੈ, ਇਸ ਲਈ ਇਸ ਦਾ ਬਾਹਰੀ ਤੌਰ ’ਤੇ ਕੀਤੇ ਜਾਣ ਵਾਲੇ ਰਸਮੀ ਇਸ਼ਨਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ ਕਿ ਮਨੁੱਖ ਦੇ ਮਨ ਨੂੰ ਕਿਸੇ ਵੀ ਰਸਮ ਜਾਂ ਸਾਧਨ ਨਾਲ ਸਾਫ ਜਾਂ ਸ਼ੁੱਧ ਨਹੀਂ ਕੀਤਾ ਜਾ ਸੱਕਦਾ, ਭਾਵ ਇਹ ਕਿ ਪਾਣੀ ਨਾਲ ਭਰੀ ਮੁੱਠੀ (ਚੁਲ੍ਹੀ) ਦੁਆਰਾ ਵੀ ਨਹੀਂ। ਇਸ ਦਾ ਕਾਰਨ ਇਹ ਹੈ ਕਿ ਜਦੋਂ ਤੱਕ ਉਹ ਸਤਿਗੁਰੂ ਨਾਲ ਨਹੀਂ ਮਿਲਦਾ ਤਦ ਤੱਕ ਇਹ ਮਨ ਦੁਚਿੱਤੀ ਅਵਸਥਾ (ਅਸਥਿਰ ਹਾਲਤ) ਵਿੱਚ ਰਹਿੰਦਾ ਹੈ।

ਉਸ ਸਮੇਂ ਤਕ ਮਨ ਦੀ ਅਵਸਥਾ ਨੂੰ ਹਵਾ ਵਾਂਗ ਦਰਸਾਇਆ ਹਿਲਦਾ ਹੋਇਆ, ਬੇਚੈਨ, ਭਟਕਦਾ ਹੋਇਆ ਵਿਖਾਇਆ ਗਿਆ ਹੈ, ਹੇ ਭਾਈ! (ਜਿਸ ਮਨੁੱਖ ਦਾ) ਚੰਚਲ ਮਨ ਰਤਾ ਭਰ ਭੀ ਆਤਮਕ ਆਨੰਦ ਵਿਚ ਨਿਵਾਸ ਦੇਣ ਵਾਲੇ ਨਾਮ ਵਿਚ ਵੱਸਦਾ ਹੈ (ਉਹ ਮਨੁੱਖ ਅਸਲ ਬੈਰਾਗੀ ਹੈ, ਤੇ ਉਹ ਬੈਰਾਗੀ) ਆਤਮਕ ਆਨੰਦ (ਮਾਣਦਾ ਹੈ)’’ (ਗੁਰੂ ਗ੍ਰੰਥ, ਪੰਨਾ. 634),[2]  ਇੱਕ ਅਜਨਬੀ, ਪਰਦੇਸੀ, ਵਿਦੇਸ਼ੀ ਵਾਂਗ, ਬਾਹਰ ਖੁਸ਼ੀਆਂ ਦੀ ਭਾਲ ਕਰਦੇ ਹੋਇਆ, ਜੋ ਨਾਮ ਤੋਂ ਸੱਖਣੇ ਰਹੇ ਹਨ ਉਹ ਦੁਖੀ ਜੀਵਨ ਹੀ ਬਿਤਾਉਂਦੇ ਗਏ (ਕਿਉਂਕਿ) ਜੇ ਮਨੁੱਖ ਦਾ ਮਨ ਪ੍ਰਭੁ-ਚਰਨਾਂ ਤੋਂ ਵਿਛੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬੇਗਾਨਾ ਜਾਪਦਾ ਹੈ (ਉਸ ਦੇ ਅੰਦਰ ਮੇਰ-ਤੇਰ ਬਣੀ ਰਹਿੰਦੀ ਹੈ)” (ਗੁਰੂ ਗ੍ਰੰਥ, ਪੰਨਾ. 767),[3]  ਜਿਵੇਂ ਇੱਕ ਸੱਪ, ਇੱਕ ਪਾਗਲ ਕੁੱਤਾ, ਇੱਕ ਖੋਤਾ, ਇੱਕ ਸਾਰਸ, ਇੱਕ ਕਾਂ ਹੁੰਦਾ ਹੈ, ਕਾਂ ਨੂੰ ਮੁਸ਼ਕ-ਕਾਫ਼ੂਰ ਖੁਆਉਣ ਤੋਂ ਕੋਈ ਗੁਣ ਨਹੀਂ ਨਿਕਲਦਾ (ਕਿਉਂਕਿ ਕਾਂ ਨੂੰ ਗੰਦ ਖਾਣ ਦੀ ਆਦਤ ਨਹੀਂ ਜਾ ਸੱਕਦੀ, ਇਸੇ ਤਰ੍ਹਾਂ) ਸੱਪ ਨੂੰ ਦੁੱਧ ਪਿਲਾਉਣ ਨਾਲ ਭੀ ਕੋਈ ਫ਼ਾਇਦਾ ਨਹੀਂ ਹੋ ਸੱਕਦਾ (ਉਹ ਡੰਗ ਮਾਰਨੋਂ ਫਿਰ ਭੀ ਨਹੀਂ ਟਲੇਗਾ)?” (ਗੁਰੂ ਗ੍ਰੰਥ, ਪੰਨਾ. 481)[4]  ਇਸੇ ਲਈ ਇਹ ਇੱਛਿਆ (ਤ੍ਰਿਸ਼ਨਾ) ਦੀਆਂ ਲਹਿਰਾਂ ਦੁਆਰਾ ਤਣਾਉ ਵਿੱਚ ਹੈ, (ਹੇ ਕਬੀਰ! ਇਹ ਜਾਣਦਿਆਂ ਭੀ ਕਿ ਪ੍ਰਭੁ ਦੀ ਸਿਫ਼ਤ-ਸਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੁ-ਚਰਨਾਂ ਵਿਚ ਜੋੜਦੀ ਹੈ) ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ ਇਕ ਪ੍ਰਭੁ ਦਾ ਆਸਰਾ ਛੱਡ ਕੇ) ਭਟਕ ਭਟਕ ਕੇ (ਮਾਇਕ ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ ਦੌੜਦਾ ਹੈ (ਤੇ ਇਹ ਕੁਦਰਤਿ ਦਾ ਨਿਯਮ ਹੀ ਹੈ ਕਿ) ਜੋ ਮਨੁੱਖ ਜਿਹੋ ਜਿਹੀ ਸੰਗਤਿ ਵਿੱਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫ਼ਲ ਮਿਲਦਾ ਹੈ” (ਗੁਰੂ ਗ੍ਰੰਥ, ਪੰਨਾ. 1369)।[5]

ਇਸ ਲਈ, ਕਿਸੇ ਵੀ ਮਾਤਰਾ ਵਿੱਚ ਪਾਣੀ ਦੇ ਨਾਲ ਮਨ ਨੂੰ ਸਾਫ਼ ਕਰਨਾ ਜਾਂ ਸ਼ੁੱਧ ਕਰਨਾ ਇੱਕ ਵਿਅਰਥ ਜਤਨ ਹੈ, “(ਪਰ) ਮਨ ਵਿੱਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ (ਗੁਰੂ ਗ੍ਰੰਥ, ਪੰਨਾ.139)।[6]  ਇਸ ਲਈ, ਇਹ ਗੰਦਗੀ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਪੈਦਾ ਕਰ ਸੱਕਦਾ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਫ਼ਾਈ ਨਹੀਂ, ਧੋਖਾ ਹੈ, ਪਰ ਸਰੀਰ ਨੂੰ ਬਾਹਰੋਂ ਧੋ ਕੇ ਰੱਖਦੇ ਹਨ, ਉਹ (ਆਪਣੇ ਹਰੇਕ ਕਾਰ-ਵਿਹਾਰ ਵਿੱਚ) ਝੂਠ ਤੇ ਧੋਖਾ ਹੀ ਵਰਤਦੇ ਹਨ, ਪਰ ਝੂਠ ਉੱਘੜ ਆਉਂਦਾ ਹੈ (ਗੁਰੂ ਗ੍ਰੰਥ, ਪੰਨਾ. 1243)।[7]  ਇਸ ਲਈ, ਇਸ ਮਨ ਨੂੰ ਪ੍ਰਮਾਤਮਾ ਦੇ ਅਧੀਨ ਕਰਨ ਲਈ ਸੱਦਾ ਦਿੱਤਾ ਗਿਆ ਹੈ, ਹੇ ਥਾਂ ਥਾਂ ਭਟਕ ਰਹੇ ਮਨ! ਹੇ ਪਿਆਰੇ ਮਨ! ਕਦੇ ਤਾਂ ਪ੍ਰਭੁ-ਚਰਨਾਂ ਵਿਚ ਜੁੜ” (ਗੁਰੂ ਗ੍ਰੰਥ, ਪੰਨਾ. 451)।[8]

ਕੇਵਲ ਤਦ ਹੀ ਜਦੋਂ ਇੱਕ ਸਾਧਕ ਆਪਣੇ ਮਨ ਨੂੰ ਪ੍ਰਮਾਤਮਾ ਦੀ ਅਧੀਨਤਾ ਦੇ ਹੇਠ ਲਿਆਉਂਦਾ ਹੈ, ਨਾਮ, ਇਸ਼ੁਰੀ ਗਿਆਨ (ਅਮ੍ਰਿਤ-ਗਿਆਨ), ਆਨੰਦ (ਪਰਮ-ਅੰਨਦ) ਅਤੇ ਇਸ ਤਰਾਂ ਦੇ ਹੋਰ ਗੱਲਾਂ ਦੀ ਖੋਜ ਪੂਰੀ ਹੋ ਜਾਂਦੀ ਹੈ, (ਹੇ ਭਾਈ!) ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੂੰ ਜਗਤ ਵਿਚ ਆਇਆ ਹੈਂ, ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ; ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡ, ਮਨ ਦੀ ਚਲਾਕੀ ਭੀ ਛੱਡ (ਬਾਹਰੋਂ ਸ਼ਕਲ ਧਰਮੀਆਂ ਵਾਲੀ, ਤੇ ਅੰਦਰ ਦੁਨੀਆਂ ਨੂੰ ਠੱਗਣ ਦੀ ਚਲਾਕੀ) ਇਸ ਦੋ-ਰੁਖ਼ੀ ਚਾਲ ਵਿੱਚ ਪਿਆਂ ਇਹ ਅੰਮ੍ਰਿਤ-ਫ਼ਲ ਨਹੀਂ ਮਿਲ ਸੱਕਦਾ (ਗੁਰੂ ਗ੍ਰੰਥ, ਪੰਨਾ. 598),[9]  ਅਤੇ ਅਜਿਹਾ ਕਰਨ ਨਾਲ ਇੱਕ ਸਾਧਕ ਦਾ ਰੂਹਾਨੀ ਰਾਹ ਖੁੱਲ੍ਹ ਜਾਵੇਗਾ, ਉਸ ਦੀ ਰੂਹਾਨੀ ਤਰੱਕੀ ਹੋਵੇਗੀ, ਉਸ ਨੂੰ ਰੂਹਾਨੀ ਦਰਸ਼ਣ ਪ੍ਰਾਪਤ ਹੋਵੇਗਾ, ਉਸ ਦੇ ਕੋਲ ਰੂਹਾਨੀ ਅਹਿਸਾਸ ਜਾਂ ਬੋਧ ਹੋਵੇਗਾ, ਉਹ ਜਾਗਦੀ ਅਵਸਥਾ, ਗਿਆਨ ਅਵਸਥਾ ਵਿੱਚ ਹੋਵੇਗਾ ਹੈ। ਇਸ ਤਰਾਂ, ਉਪਾਓ ਨਾਮ ਦੇ ਵਿੱਚ ਵੇਖਿਆ ਗਿਆ ਹੈ, “(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿੱਚ ਪਿਆਰ ਕਰਨ ਨਾਲ ਹੀ ਧੋਇਆ ਜਾ ਸੱਕਦਾ ਹੈ” (ਗੁਰੂ ਗ੍ਰੰਥ, ਪੰਨਾ. 4)।[10]

ਸੰਖੇਪ ਵਿੱਚ, ਪਾਣੀ ਜੀਉਣ ਦਾ ਇੱਕ ਜ਼ਰੂਰੀ ਤੱਤ ਹੈ। ਹਰ ਇੱਕ ਵਿਅਕਤੀ ਇਸ ਨੂੰ ਕਿਸੇ ਵੀ ਧਰਮ ਵਿੱਚ ਅਜਿਹੇ ਰੂਪ ਵੇਖ ਸੱਕਦਾ ਹੈ ਕਿ ਪਾਣੀ ਕਿਸੇ ਨਾ ਕਿਸੇ ਤਰ੍ਹਾਂ ਧਰਮ ਦੀਆਂ ਰਸਮ ਨਾਲ ਜੁੜਿਆ ਹੋਇਆ ਹੈ। ਨਦੀਆਂ ਅਤੇ ਸਰੋਵਰਾਂ (ਤਲਾਅ) ਨੂੰ ਸਦਾ ਤੋਂ ਹੀ ਇੱਕ ਵਿਅਕਤੀ ਦੀ ਅੰਦਰੂਨੀ ਸ਼ੁੱਧਤਾ ਵਜੋਂ ਵੇਖਿਆ ਜਾਂਦਾ ਰਿਹਾ ਹੈ। ਪਰ, ਪਾਣੀ ਦਾ ਕੋਈ ਵੀ ਮਾਪ ਮਨ ਨੂੰ ਸਾਫ਼ ਨਹੀਂ ਕਰ ਸੱਕਦਾ ਕਿਉਂਕਿ ਇਹ ਅੰਦਰੂਨੀ ਤੌਰ ’ਤੇ ਗੰਦਾ ਅਤੇ ਭ੍ਰਿਸ਼ਟ ਹੈ। ਮਨ ਦੀ ਅਵਸਥਾ ਇੱਕ ਜਾਨਵਰ ਵਰਗੀ ਹੈ। ਇੱਕ ਭਗਤ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਮਨ ਪ੍ਰਭੁ ਜਾਂ ਸਤਿਗੁਰੂ ਦੀ ਪ੍ਰਭੁਤਾ ਹੇਠ ਲਿਆਏ। ਇਸ ਦੇ ਲਈ ਸਰਬੋਤਮ ਉਪਾਓ ਨਾਮ ਦੀ ਸ਼ਰਣ ਲੈਣ ਵਿੱਚ ਦਿੱਤਾ ਗਿਆ ਹੈ।

ਹੁਣ, ਉੱਤੇ ਦਿੱਤਾ ਗਿਆ ਵਿਚਾਰ ਵਟਾਂਦਰਾ ਸਾਨੂੰ ਕੁੱਝ ਪ੍ਰਸ਼ਨਾਂ ਦੇ ਉੱਤਰਾਂ ਦੀ ਭਾਲ ਕਰਨ ਲਈ ਪ੍ਰੇਰਦਾ ਹੈ। ਇੱਕ ਮਨੁੱਖ ਆਪਣੇ ਮਨ ਨੂੰ ਪ੍ਰਭੁ ਦੀ ਅਧੀਨਤਾ ਵਿੱਚ ਕਿਵੇਂ ਲਿਆ ਸੱਕਦਾ ਹੈ? ਇੱਕ ਸਾਧਕ ਨੂੰ ਨਾਮ ਕਿੱਥੋਂ ਮਿਲ ਸੱਕਦਾ ਹੈ? ਜੇਕਰ ਮਨ ਜਾਂ ਅੰਦਰਲਾ ਮਨੁੱਖ ਭ੍ਰਿਸ਼ਟ ਹੈ, ਤਾਂ ਪ੍ਰਸ਼ਨ ਇਹ ਉੱਠ ਖੜ੍ਹਾ ਹੋ ਜਾਂਦਾ ਹੈ ਕਿ ਇਹ ਕਿਵੇਂ ਅਤੇ ਕਿਉਂ ਭ੍ਰਿਸ਼ਟ ਹੋਇਆ ਅਤੇ ਇਸ ਦਾ ਹੱਲ ਕੀ ਹੈ? ਇੱਕ ਵਿਅਕਤੀ ਗਿਆਨ ਅਵਸਥਾ ਜਾਂ ਪਰਮ ਅਨੰਦ ਦੀ ਅਵਸਥਾ ਨੂੰ ਕਿਵੇਂ ਪ੍ਰਾਪਤ ਕਰ ਸੱਕਦਾ ਹੈ? ਇੰਨ੍ਹਾਂ ਸਾਰਿਆਂ ਦਾ ਉੱਤਰ ਸਾਨੂੰ ਗ੍ਰੰਥ ਬਾਈਬਲ ਵਿੱਚ ਮਿਲਦਾ ਹੈ।

ਗ੍ਰੰਥ ਬਾਈਬਲ ਮਨ ਦੀ ਅਵਸਥਾ ਬਾਰੇ ਵਿਸਥਾਰ ਨਾਲ ਗੱਲਬਾਤ ਕਰਦਾ ਹੈ ਅਤੇ ਇਸ ਦਾ ਸਾਰ ਸੰਖੇਪ ਵਿੱਚ ਦਿੰਦਾ ਹੈ। ਇਹ ਕਹਿੰਦਾ ਹੈ ਕਿ, ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰਮਿਯਾਹ 17:9)। ਇਹ ਗੰਦਗੀ ਅਤੇ ਕੂੜੇ-ਕਰਕਟ (ਮਨੁੱਖੀ ਗੰਦ) ਤੋਂ ਇਲਾਵਾ ਕੁੱਝ ਵੀ ਨਹੀਂ ਪੈਦਾ ਕਰ ਸੱਕਦਾ, ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀਆਂ, ਚੋਰੀਆਂ, ਖੂਨ, ਜ਼ਨਾਕਾਰੀਆਂ, ਲੋਭ, ਬਦੀਆਂ, ਛਲ, ਮਸਤੀ, ਬੁਰੀ ਨਜ਼ਰ, ਕੁਫ਼ਰ, ਹੰਕਾਰ, ਮੂਰਖਤਾਈ ਨਿੱਕਲਦੀ ਹੈ (ਮਰਕੁਸ 7:21-22)। ਕਿਉਂਕਿ ਮਨ ਬੁਰੀ ਇੱਛਿਆ ਦੀ ਗ਼ੁਲਾਮੀ ਹੇਠ ਹੈ, ਇਸ ਲਈ ਇਹ ਸਦਾ ਹੀ ਇੱਕ ਵਿਅਕਤੀ ਨੂੰ ਭਟਕਣ ਵੱਲ੍ਹ ਲੈ ਜਾਂਦਾ ਹੈ, ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ” (ਯਾਕੂਬ 1:14)। ਇਸੇ ਲਈ, ਇੱਕ ਸਾਧਕ ਭਾਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਤਨ ਕਿਉਂ ਨਾ ਕਰ ਲਵੇ, ਉਹ ਆਪਣੇ ਆਪ ਨੂੰ ਇਸ ਦੀ ਗੰਦਗੀ ਦੇ ਦਾਗ਼ ਤੋਂ ਸ਼ੁੱਧ ਨਹੀਂ ਕਰ ਸੱਕਦਾ, ਭਾਵੇਂ ਤੂੰ ਆਪਣੇ ਆਪ ਨੂੰ ਸੱਜੀ ਨਾਲ ਧੋਵੇਂ ਅਤੇ ਬਹੁਤਾ ਸਾਬਣ ਵਰਤੇਂ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ, ਅਲਖ ਪਰਮੇਸ਼ੁਰ ਦਾ ਵਾਕ ਹੈ” (ਯਿਰਮਿਯਾਹ 2:22)।

ਹਾਲਾਂਕਿ, ਅਲਖ ਪਰਮੇਸ਼ੁਰ ਆਪਣੀ ਭਰਪੂਰ ਕਿਰਪਾ (ਨਦਰਿ) ਵਿੱਚ, ਇੱਕ ਸਾਧਕ ਨੂੰ ਉਸ ਦੇ ਨੇੜੇ ਆਉਣ ਦਾ ਖੁੱਲ੍ਹਾ ਸੱਦਾ ਦਿੰਦਾ ਹੈ, ਆਓ, ਅਸੀਂ ਸਲਾਹ ਕਰੀਏ, ਅਲਖ ਪਰਮੇਸ਼ੁਰ ਇਹ ਆਖਦਾ ਹੈ, ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ਼ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ” (ਯਸਾਯਾਹ 1:18)। ਸੱਦਾ ਦੇਣ ਵਾਲਾ ਕੋਈ ਹੋਰ ਨਹੀਂ, ਸਗੋ ਉਹ ਹੈ, ਜਿਸ ਨੇ ਬ੍ਰਹਿਮੰਡ ਅਤੇ ਇਸ ਵਿੱਚਲੇ ਸਾਰੇ ਪਾਣੀ ਨੂੰ ਨਾ ਕੇਵਲ ਬਣਾਇਆਂ, ਸਗੋਂ ਇਸ ਵਿੱਚਲੇ ਸਾਰੇ ਪਾਣੀ ਨੂੰ ਆਪਣੇ ਹੱਥ ਦੀ ਇੱਕ ਚੁਲ੍ਹੀ ਨਾਲ ਹੀ ਮਾਪ ਸੱਕਦਾ ਹੈ, ਕਿਹ ਨੇ ਆਪਣੀਆ ਚੁਲ੍ਹੀਆਂ ਨਾਲ ਪਾਣੀਆਂ ਨੂੰ ਮਿਣਿਆਂ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤੱਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਛਾਬਿਆਂ ਵਿੱਚ ਤੋਲਿਆ ਹੈ? ਕਿਹ ਨੇ ਅਲਖ ਪਰਮੇਸ਼ੁਰ ਦਾ ਆਤਮਾ ਮਾਪਿਆ, ਯਾ ਉਹ ਦਾ ਸਲਾਹੀ ਹੋ ਕੇ ਉਹ ਨੂੰ ਸਮਝਾਇਆ? ਉਹ ਨੇ ਕਿਹ ਦੇ ਨਾਲ ਸਲਾਹ ਕੀਤੀ, ਕਿਹ ਨੇ ਉਹ ਨੂੰ ਸਮਝ ਬਖ਼ਸ਼ੀ, ਯਾ ਨਿਆਉਂ ਦਾ ਮਾਰਗ ਉਹ ਨੂੰ ਸਿਖਾਇਆ, ਯਾ ਉਹ ਨੂੰ ਵਿੱਦਿਆ ਸਿਖਾਈ, ਯਾ ਉਹ ਨੂੰ ਗਿਆਨ ਦਾ ਰਾਹ ਸਮਝਾਇਆ?” (ਯਸਾਯਾਹ 40:12-15)। ਇਸ ਤਰ੍ਹਾਂ, ਇੱਥੇ ਗ੍ਰੰਥ ਬਾਈਬਲ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸਪੱਸ਼ਟ ਅੰਤਰ ਸਾਨੂੰ ਵੇਖਣ ਨੂੰ ਮਿਲਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਵੇਖਦੇ ਹਾਂ ਕਿ, ਇੱਕ ਚੁਲ੍ਹੀ ਅਰਥਾਤ ਇੱਕ ਮੁੱਠੀ ਭਰ ਪਾਣੀ ਉਹ ਹੈ, ਜਿਹੜੀ ਇੱਕ ਸਾਧਕ ਨੂੰ ਉਸ ਦੇ ਮਨ ਦੀ ਸ਼ੁੱਧਤਾ ਲਈ ਕਾਫ਼ੀ ਹੈ, ਪਰ ਨਾਲ ਹੀ ਇਹ ਇੱਕ ਵਿਅਰਥ ਕੋਸ਼ਿਸ਼ ਵੀ ਹੈ, ਕਿਉਂਕਿ ਮਨ ਭ੍ਰਿਸ਼ਟ ਹੈ ਜਾਂ ਦਾਗੀ ਹੈ। ਪਰ ਇੱਥੇ ਗ੍ਰੰਥ ਬਾਈਬਲ ਵਿੱਚ ਸਾਨੂੰ ਇਹ ਮਿਲਦਾ ਹੈ ਕਿ ਸਾਰੇ ਸੰਸਾਰ ਦਾ ਪਾਣੀ ਸਿਰਜਣਹਾਰ (ਕਰਤਾ ਪੁਰਖ) ਦੀ ਇੱਕ ਹੀ ਚੁਲ੍ਹੀ ਵਿੱਚ ਹੀ ਹੈ।

ਗ੍ਰੰਥ ਬਾਈਬਲ ਅੱਗੇ ਇਹ ਵੀ ਕਹਿੰਦਾ ਹੈ ਕਿ, ਰੱਬ ਆਪਣੇ ਪਿਆਰ ਵੱਸ ਹੋ ਇੱਕ ਸਾਧਕ ਅਰਥਾਤ ਭਗਤ ਨੂੰ ਆਪਣੇ ਹੱਥ ਦੀ ਇੱਕ ਮੁੱਠੀ ਦੁਆਰਾ ਉਸ ਉੱਤੇ ਆਉਣ ਵਾਲੀਆਂ ਸਾਰੀਆਂ ਬੁਰੀਆਂ ਗੱਲਾਂ ਤੋਂ ਲੁਕਾਉਂਦਾ ਹੈ, ਓਸ ਆਪਣੇ ਹੱਥ ਦੇ ਸਾਯੇ ਵਿੱਚ ਮੈਨੂੰ ਲੁਕਾਇਆ (ਯਸਾਯਾਹ 49:2), ਸਗੋਂ ਇਹ ਕਿ ਉਸ ਨੇ ਆਪਣੇ ਹੱਥ ਦੀ ਮੁੱਠੀ ਵਿੱਚ ਇੱਕ ਸਾਧਕ ਦੇ ਸਰੂਪ ਨੂੰ ਉੱਕੇਰਿਆ ਹੋਇਆ ਹੈ, “ਵੇਖ, ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰ ਲਿਆ, ਤੇਰੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ (ਯਸਾਯਾਹ 49:16)। ਅਜਿਹਾ ਕਹਿਣ ਦਾ ਅਰਥ ਇਹ ਹੈ ਕਿ, ਇੱਕ ਸਾਧਕ ਉੱਤੇ ਉਸ ਦੀ ਨਿਗਾਹ ਸਦਾ ਬਣੀ ਰਹਿੰਦੀ ਹੈ। ਇਹੋ ਵਾਹਿਗੁਰੂ (ਅਲਖ ਪਰਮੇਸਰ), ਸ਼ਬਦ ਸਰੂਪ ਆਪਣੇ ਲੋਕਾਂ ਵਿੱਚ ਵਾਸ ਕਰਨ ਆਇਆ ਸੀ, ਜਿੰਨ੍ਹਾਂ ਦੇ ਸਰੂਪ ਨੂੰ ਉਸ ਨੇ ਆਪਣੇ ਹੱਥ ਦੀ ਹਥੇਲੀ ਵਿੱਚ ਉੱਕੇਰਿਆ ਹੋਇਆ ਹੈ, ਅਤੇ ਇਹੋ ਸ਼ਬਦ ਗ੍ਰੰਥ ਬਾਈਬਲ ਵਿੱਚ ਸਤਿਗੁਰੂ ਯਿਸੂ ਮਸੀਹ ਵਜੋਂ ਜਾਣਿਆਂ ਜਾਂਦਾ ਹੈ। ਇਸੇ ਕਾਰਨ, ਇੱਕ ਵਾਰ ਸਤਿਗੁਰੂ ਯਿਸੂ ਮਸੀਹ ਨੇ ਇਕ ਵੱਡੀ ਭੀੜ ਨੂੰ ਕਿਹਾ, ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ! ਜੋ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ, ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹ ਦੇ ਅੰਦਰੋਂ ਵਗਣਗੀਆਂ! (ਯੂਹੰਨਾ 7:37-38)। ਕਿਉਂਕਿ ਉਹ ਆਪ ਅੰਮ੍ਰਿਤ ਜਲ ਅਰਥਾਤ ਜੀਉਣ ਦਾ ਜਲ ਹੈ, ਮੈਂ ਜੀਉਣ ਦਾ ਪਾਣੀ ਹਾਂ (ਦੂਜੇ ਸ਼ਬਦਾਂ ਵਿੱਚ ਆਬੇ ਹਯਾਤ ਦਾ ਚਸ਼ਮਾ, ਜ਼ਿੰਦਗੀ ਦਾ ਪਾਣੀ ਅਤੇ ਜੀਉਣ ਜਲ) (ਯੂਹੰਨਾ 4:10)। ਸਤਿਗੁਰੂ ਯਿਸੂ ਮਸੀਹ ਨੇ ਅੱਗੇ ਕਿਹਾ, ਹਰੇਕ ਜੋ ਇਹ ਜਲ ਪੀਂਦਾ ਹੈ, ਸੋ ਫੇਰ ਤਿਹਾਇਆ ਹੋਵੇਗਾ ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ” (ਯੂਹੰਨਾ 4:13-14)।

ਗ੍ਰੰਥ ਬਾਈਬਲ ਇਹ ਸਪੱਸ਼ਟ ਕਰਦਾ ਹੈ ਕਿ ਜਿਹੜਾ ਵੀ ਉਸ ਦੇ ਨਾਮ ਨੂੰ ਪੁਕਾਰਦਾ ਹੈ, ਸੋਈ ਬਚਾਇਆ ਜਾਵੇਗਾ, ਕਿਉਂ ਜੋ ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ”  (ਰੋਮੀਆਂ 10:13) ਕਿਉਂਕਿ ਉਹ ਮਨੁੱਖ ਦੇ ਲਈ ਮੁਕਤੀ (ਮੋਖ) ਪ੍ਰਾਪਤੀ ਵਾਸਤੇ ਦਿੱਤਾ ਗਿਆ ਇੱਕੋ ਇੱਕ ਨਾਮ ਹੈ, ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ (ਰਸੂਲਾਂ ਦੇ ਕਰਤੱਬ 4:12)। ਦਿਲਚਸਪ ਗੱਲ ਇਹ ਹੈ ਕਿ ਸਤਿਗੁਰੂ ਯਿਸੂ ਮਸੀਹ ਨੂੰ ਗ੍ਰੰਥ ਬਾਈਬਲ ਦੇ ਵਿੱਚ ਹੋਰ ਨਾਵਾਂ ਤੋਂ ਵੀ ਜਾਣਿਆਂ ਜਾਂਦਾ ਹੈ, ਪਰਮੇਸ਼ੁਰ ਦੀ ਸ਼ਕਤੀ ਅਤੇ ਪਰਮੇਸ਼ੁਰ ਦਾ ਗਿਆਨ ਹੈ (1 ਕੁਰਿੰਥੀਆਂ 1:24), ਇੱਕ ਸਾਧਕ ਨੂੰ “ਉਸ ਦੀ ਕਿਰਪਾ ਅਤੇ ਗਿਆਨ ਵਿੱਚ ਅੱਗੇ ਵੱਧਣ ਲਈ” ਕਿਹਾ ਗਿਆ ਹੈ (2 ਪਤਰਸ 3:18)। ਉਹ ਪਵਿੱਤਰ ਹੈ ਜਾਂ ਦਾਗ ਤੋਂ ਬਗੈਰ ਹੈ ਜਾਂ ਮਨੁੱਖ ਦੇ ਕਿਸੇ ਵੀ ਭ੍ਰਿਸ਼ਟਾਚਾਰ ਤੋਂ ਅਜ਼ਾਦ ਹੈ, ਇਸੇ ਲਈ ਉਹ ਸਾਡੇ ਪਾਪਾਂ (ਮਾੜੇ ਕਰਮਾਂ) ਨੂੰ ਦੂਰ ਕਰਨ ਵਿੱਚ ਸਮਰੱਥੀ ਹੈ, ਉਹ ਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦਾ ਧਾਰਮਿਕਤਾ ਬਣੀਏ (2 ਕੁਰਿੰਥੀਆਂ 5:21)।

ਇਸ ਤੋਂ ਇਲਾਵਾ, ਸਤਿਗੁਰੂ ਯਿਸੂ ਮਸੀਹ ਅਨੰਦ ਨਾਲ ਦੇਣ ਵਾਲਾ ਦਾਤਾ ਵੀ ਹੈ, ਇੱਥੋਂ ਤੀਕੁਰ ਕਿ ਉਸ ਨੇ ਸਾਡੇ ਲਈ ਆਪਣੇ ਆਪ ਨੂੰ ਹੀ ਦੇ ਦਿੱਤਾ, ਪਰੰਤੂ ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ” (ਰੋਮੀਆਂ 5:8)। ਇਸ ਲਈ, ਇੱਕ ਸਾਧਕ ਦਲੇਰੀ ਨਾਲ ਇਹ ਕਹਿ ਸੱਕਦਾ ਹੈ, ਇਸ ਕਾਰਨ ਮੈਂ ਮਸੀਹ ਦੇ ਲਈ ਨਿਰਬਲਤਾਈਆਂ ਉੱਤੇ, ਮਿਹਣਿਆਂ ਉੱਤੇ, ਤੰਗੀਆਂ ਉੱਤੇ, ਸਤਾਏ ਜਾਣ ਉੱਤੇ, ਸੰਕਟਾਂ ਉੱਤੇ, ਪਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ” (2 ਕੁਰਿੰਥੀਆਂ 12:10)। ਉਸ ਨੂੰ ਅੱਗੇ ਸੱਚਿਆਈ ਕਹਿ ਕਿ ਸੱਦਿਆ ਗਿਆ ਹੈ ਅਤੇ ਉਹ ਆਪ ਹੀ ਸੱਚਿਆਈ ਦਾ ਸਰੂਪ ਵੀ ਹੈ, ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾਂ ਪਿਤਾ ਦੇ ਕੋਲ ਨਹੀਂ ਆਉਂਦਾ” (ਯੂਹੰਨਾ 14:6)। ਉਸ ਨੂੰ ਸਭ ਤੋਂ ਉੱਚੀ ਪਦਵੀ ਦਿੱਤੀ ਗਈ ਹੈ, ਜਿਹੜੀ ਰਾਜਿਆਂ ਦਾ ਰਾਜਾ ਜਾਂ ਪ੍ਰਭੁਆਂ ਦਾ ਪ੍ਰਭੁ ਦੀ ਹੈ, ਉਹ ਦੇ ਬਸਤਰ ਉੱਤੇ ਅਰ ਉਹ ਦੇ ਪੱਟ ਉੱਤੇ ਏਹ ਨੇਮ ਲਿਖਿਆ ਹੋਇਆ ਹੈ, –“ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ” (ਪਰਕਾਸ਼ ਦੀ ਪੋਥੀ 19:16)।

ਇੱਥੇ ਹੀ ਪਾਣੀ ਨਾਲ ਭਰੀ ਹੋਈ ਮੁੱਠੀ (ਚੁਲ੍ਹੀ) ਦੀ ਤਸਵੀਰ ਵਧੇਰੇ ਮਹੱਤਵਪੂਰਣ ਬਣ ਜਾਂਦੀ ਹੈ, ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਇਆ ਗਿਆ ਹੈ। ਕਿਉਂਕਿ, ਇੱਕ ਸਾਧਕ ਦੇ ਮਨ ਨੂੰ ਪ੍ਰਮਾਤਮਾ ਦੀ ਪ੍ਰਭੁਤਾ ਹੇਠ ਲਿਆਉਣ ਲਈ, ਇੱਕ ਬੁੱਧੀਮਾਨ ਵਿਅਕਤੀ ਲਈ ਚੁਲ੍ਹੀ ਭਰ ਪਾਣੀ ਬ੍ਰਹਮ ਗਿਆਨ ਜਾਂ ਬ੍ਰਹਮ ਵਿਚਾਰ (ਇਸ਼ੁਰੀ ਗਿਆਨ) ਹੁੰਦਾ ਹੈ; ਇੱਕ ਯੋਗੀ ਲਈ ਚੁਲ੍ਹੀ ਸਾਰੀ ਤਰ੍ਹਾਂ ਦੇ ਬਿਕਾਰਾਂ ਤੋਂ ਅਜ਼ਾਦੀ ਹੈ; ਇੱਕ ਬ੍ਰਾਹਮਣ ਲਈ ਚੁਲ੍ਹੀ ਸੰਤੋਖ ਦੀ ਪ੍ਰਾਪਤੀ ਹੈ; ਇੱਕ ਪਰਿਵਾਰ ਦੇ ਮੁੱਖੀ ਲਈ ਚੁਲ੍ਹੀ ਸੱਚਿਆਈ ਅਤੇ ਉਦਾਰਤਾ ਹੈ; ਇੱਕ ਰਾਜੇ ਲਈ ਚੁਲ੍ਹੀ ਸਾਰਿਆਂ ਲਈ ਨਿਆਉ ਹੈ; ਅਤੇ ਇੱਕ ਪੜ੍ਹੇ ਲਿਖੇ ਜਾਂ ਕਿਸੇ ਵਿਦਵਾਨ ਵਿਅਕਤੀ ਲਈ ਚੁਲ੍ਹੀ ਸੱਚਿਆਈ ਦਾ ਅਭਾਸ ਜਾਂ ਪ੍ਰਤੀਬਿੰਬ ਹੈ, ਹੇ ਨਾਨਕ! (ਨਿਰਾ ਪਾਣੀ ਨਾਲ ਚੁਲ੍ਹੀਆਂ ਕੀਤਿਆਂ ਆਤਮਕ ਜੀਵਨ ਵਿੱਚ ਸੁੱਚ ਨਹੀਂ ਆ ਸੱਕਦੀ, ਪਰ) ਜੇ ਕੋਈ ਮਨੁੱਖ (ਸੱਚੀ ਚੁਲ੍ਹੀ) ਭਰਨੀ ਜਾਣ ਲਏ ਤਾਂ ਸੁੱਚੀਆਂ ਚੁਲ੍ਹੀਆਂ ਇਹ ਹਨਵਿਦਵਾਨ ਵਾਸਤੇ ਚੁਲ੍ਹੀ ਵਿਚਾਰ ਦੀ ਹੈ (ਭਾਵ, ਵਿਦਵਾਨ ਦੀ ਵਿੱਦਵਤਾ ਪਵਿਤ੍ਰ ਹੈ, ਜੇ ਉਸ ਦੇ ਅੰਦਰ ਵਿਚਾਰ ਭੀ ਹੈ) ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿਤ੍ਰ ਚੁਲ੍ਹੀ ਹੈ, ਬ੍ਰਾਹਮਣ ਲਈ ਚੁਲ੍ਹੀ ਸੰਤੋਖ ਹੈ ਤੇ ਗ੍ਰਿਹਸਤੀ ਲਈ ਚੁਲ੍ਹੀ ਹੈ ਉੱਚਾ ਆਚਰਨ ਅਤੇ ਸੇਵਾ। ਰਾਜੇ ਵਾਸਤੇ ਇਨਸਾਫ਼ ਚੁਲ੍ਹੀ ਹੈ (ਗੁਰੂ ਗ੍ਰੰਥ, ਪੰਨਾ. 1240).[11] ਸਿੱਟੇ ਵਜੋਂ, ਜਿਹੜਾ ਵੀ ਸਤਿਗੁਰੂ ਯਿਸੂ ਮਸੀਹ ਨਾਲ ਮੁਲਾਕਾਤ ਕਰਦਾ ਹੈ, ਉਹ ਜਾਣਦਾ ਹੈ ਕਿ ਸੱਚੀ ਚੁਲ੍ਹੀ ਉਸ ਦੇ ਜੀਉਣ ਵਿੱਚ ਬਦਲਾਓ ਨੂੰ ਲਿਆਵੇਗੀ ਅਤੇ ਉਸ ਦੇ ਮਨ ਨੂੰ ਸ਼ੁੱਧ (ਬੈਰਾਗੀ ਮਨ) ਕਰ ਦੇਵੇਗੀ, ਦੂਜੇ ਸ਼ਬਦਾਂ ਵਿੱਚ, ਉਸ ਦੀ ਸੋਚ ਵਿੱਚ ਬਦਲਾਓ ਲਿਆਵੇਗੀ, ਉਸ ਦੀ ਜੀਉਣ ਸ਼ੈਲੀ ਵਿੱਚ ਬਦਲਾਓ ਲਿਆਵੇਗੀ ਅਤੇ ਉਹ ਗਿਆਨ (ਅਮ੍ਰਿਤ-ਗਿਆਨ) ਦੀ ਵਾਢੀ ਕਰ ਸਕੇਗਾ ਜਿਸ ਦੇ ਸਿੱਟੇ ਉਹ ਇੰਨ੍ਹਾਂ ਗੁਣਾਂ ਨੂੰ ਪੈਦਾ ਹੁੰਦੇ ਵੇਖੇਗਾ ਜਿਵੇਂ – “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ” (ਗਲਾਤੀਆਂ 5:22-23), ਅਤੇ “ਰਹਿਮਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ ਅਤੇ ਜੇ ਕੋਈ ਕਿਸੇ ਉੱਤੇ ਗਿਲ੍ਹਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ” (ਕੁਲੁੱਸੀਆਂ 3:12-17), ਜਿਹੜੇ ਇੱਕ ਸਾਧਕ ਨੂੰ ਪਰਮ ਅਨੰਦ ਦਾ ਅਹਿਸਾਸ ਕਰਾਉਣ ਵਿੱਚ ਮਦਦ ਕਰਨਗੇ  – ਇਹੋ ਤਾਂ ਇੱਕ ਸਾਧਕ ਦੀ ਅਖੀਰਲਾ ਟਿੱਚਾ ਹੈ। ਇਸੇ ਲਈ, ਸਤਿਗੁਰੂ ਯਿਸੂ ਮਸੀਹ ਦੇ ਨੇੜੇ ਆਓ ’ਤੇ ਪਾਣੀ ਦੀ ਚੁੱਲ੍ਹੀ


[1] ਦੇਹੀ ਗੁਪਤ ਬਿਦੇਹੀ ਦੀਸੈ ॥

[2] ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥

[3] ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥

[4] ਕਊਆ ਕਹਾ ਕਪੂਰ ਚਰਾਏ ॥ ਕਹ ਬਿਸੀਅਰ ਕਉ ਦੂਧੁ ਪੀਆਏ ॥੨॥

[5] ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥:

[6] ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥

[7] ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥

[8] ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥

[9] ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥

[10] ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥

[11] ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥

ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥