ਸਵਰਗ ਅਤੇ ਨਰਕ ਦਾ ਵਿਚਾਰ ਅਸਲ ਵਿੱਚ ਮੌਤ ਤੋਂ ਬਾਅਦ ਦੇ ਜੀਉਣ ਦੀ ਧਾਰਣਾ ਨਾਲ ਜੁੜਿਆ ਹੋਇਆ ਹੈ। ਜਿਸ ਸਮੇਂ ਭਾਰਤ ਵਿੱਚ ਸਿੱਖ ਧਰਮ ਵਧ ਰਿਹਾ ਸੀ, ਉਸ ਸਮੇਂ ਇਸ ਸੋਚ ਤੋਂ ਸਬੰਧਤ ਦੋ ਧਾਰਨਾਵਾਂ: ਹਿੰਦੂ ਅਤੇ ਇਸਲਾਮ ਹੋਂਦ ਵਿੱਚ ਸਨ। ਹਿੰਦੂ ਧਰਮ ਪੁਨਰ-ਜਨਮ ਅਤੇ ਮੁਕਤੀ ਜਾਂ ਮੋਖ ਦੋਵਾਂ ਦੀ ਪੁਸ਼ਟੀ ਕਰਦਾ ਹੈ, ਜਿਹੜਾ ਕਿ ਜਨਮ-ਮਰਨ ਦੇ ਚੱਕਰ ਤੋਂ ਛੁਟਕਾਰਾ ਹੈ, ਜਿਸ ਨੂੰ ਅਸੀਂ ਸੰਸਾਰ- ਚੱਕਰ ਤੋਂ ਜਾਣਦੇ ਹਾਂ। ਇਸ ਤੋਂ ਬਚਾਓ ਪਰਮੇਸ਼ੁਰ ਅਰਥਾਤ ਅਕਾਲ ਪੁਰਖ ਦੇ ਨਾਲ ਆਪਣੀ ਪਹਿਚਾਣ ਨੂੰ ਇੱਕ-ਮਿੱਕ ਕਰ ਲੈਣ ਦੇ ਗਿਆਨ ਤੋਂ ਪ੍ਰਾਪਤ ਹੁੰਦਾ ਹੈ। ਇਸ ਲਈ, ਸਵਰਗ ਅਤੇ ਨਰਕ ਸਮੇਂ ਅਤੇ ਸਥਾਨ ਵਿੱਚ ਭੂਗੋਲਿਕ ਇਲਾਕਿਆਂ ਦੇ ਤੌਰ ‘ਤੇ ਹੋਂਦ ਵਿੱਚ ਨਹੀਂ ਹਨ ਜਿਵੇਂ ਕਿ ਇਸਲਾਮ ਵਿੱਚ ਵੇਖਿਆ ਜਾਂਦਾ ਹੈ।[1] ਇੱਕ ਵਿਅਕਤੀ ਇਸਲਾਮ ਵਿੱਚ ਇਨਾਮ ਅਤੇ ਸਜ਼ਾ ਦੇ ਵਿਚਾਰ ਨੂੰ ਵੇਖਦਾ ਹੈ, ਸਵਰਗ ਇੱਕ ਵਿਅਕਤੀ ਨੂੰ ਉਸ ਦੇ ਚੰਗੇ ਗੁਣਾਂ ਦੇ ਇਨਾਮ ਵਜੋਂ ਅਤੇ ਨਰਕ ਇੱਕ ਵਿਅਕਤੀ ਨੂੰ ਉਸ ਦੇ ਬੁਰੇ ਕੰਮਾਂ ਦੀ ਸਜ਼ਾ ਵਜੋਂ ਦਿੱਤਾ ਜਾਵੇਗਾ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੌਤ ਤੋਂ ਬਾਅਦ ਦੇ ਜੀਵਨ ਦੇ ਉੱਤੇ ਆਪਣੇ ਵਿਚਾਰਾਂ ਨੂੰ ਉਸ ਵੇਲੇ ਦੇ ਜਾਣੇ-ਪਛਾਣੇ ਸੰਸਾਰ ਦੇ ਵਿੱਚ ਵਰਤੋਂ ਕੀਤੇ ਜਾਂਦੇ ਮਸ਼ਹੂਰ ਸ਼ਬਦਾਂ ਸਵਰਗ ਅਤੇ ਬੈਕੁੰਠ ਨੂੰ ਇਸਤੇਮਾਲ ਕੀਤਾ। “ਉਨ੍ਹਾਂ ਨੇ ਸਵਰਗ ਦੇ ਬਾਰੇ ਵਿੱਚ ਹਿੰਦੂ ਫ਼ਲਸਫ਼ੇ ਦੇ ਵਿਚਾਰਾਂ ਨੂੰ ਸਵੀਕਾਰਿਆ ਪ੍ਰੰਤੂ ਇਸਲਾਮੀ ਵਿਚਾਰਾਂ ਦੀ ਸਖ਼ਤ ਅਲੋਚਨਾ ਕੀਤੀ ਅਤੇ ਇਸਲਾਮੀ ਵਿਚਾਰ ਦਾ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ।”[2] ਉਦਾਹਰਣ ਵਜੋਂ ਸੰਤ ਕਬੀਰ ਇੱਕ ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਝ ਕਹਿੰਦੇ ਹਨ, “ਸਵਰਗ ਵਿੱਚ ਘਰ ਦੇ ਮਿਲਣ ਦੀ ਇੱਛਾ ਨਾ ਰੱਖੋ, ਅਤੇ ਨਰਕ ਵਿੱਚ ਰਹਿਣ ਤੋਂ ਨਾ ਡਰੋ। ਜੋ ਕੁੱਝ ਵੀ ਹੋਵੇਗਾ, ਉਹ ਹੋਵੇਗਾ, ਇਸ ਲਈ ਆਪਣੀਆਂ ਉਮੀਦਾਂ ਨੂੰ ਆਪਣੇ ਮਨਾਂ ਦੇ ਵਿੱਚ ਇੱਕਠਿਆਂ ਨਾ ਕਰੋ” (ਗੁਰੂ ਗ੍ਰੰਥ, ਪੰਨਾ. 337)।[3]
ਹਾਲਾਂਕਿ, ਸਵਰਗ ਅਤੇ ਨਰਕ ਦੋਵਾਂ ਦਾ ਸਪੱਸ਼ਟ ਇਨਕਾਰ ਕਰ ਦਿੱਤਾ ਗਿਆ ਹੈ,[4] ਪ੍ਰੰਤੂ ਫੇਰ ਵੀ ਇੱਕ ਸਾਧਕ ਸ੍ਰੀ ਗੁਰੂ ਗ੍ਰੰਥ ਵਿੱਚ ਇਸ ਤੋਂ ਸਬੰਧਤ ਬਹੁਤ ਸਾਰੀਆਂ ਤੁੱਕਾਂ ਨੂੰ ਪਾਉਂਦਾ ਹੈ (ਗੁਰੂ ਗ੍ਰੰਥ, ਪੰਨਾ. 315)।[5] ਤਾਂ ਵੀ, ਸਵਰਗ ਅਤੇ ਨਰਕ ਦੇ ਵਿਖੇ ਸਿੱਖੀ ਫ਼ਲਸਫ਼ੇ ਵਿੱਚ ਇੱਕ ਮਹੱਤਵਪੂਰਣ ਗੁਣ ਇਹ ਮਿਲਦਾ ਹੈ ਕਿ ਉਹ ਮਾਨਸਿਕ ਅਵਸਥਾਵਾਂ ਹਨ (ਸਹਿਜੇ)[6] ਇਸ ਨੂੰ ਇੰਝ ਕਹਿਣਾ ਕਿ ਇਹ ਇੱਕ ਸਾਧਕ ਦੀ ਮਾਨਸਿਕ ਅਤੇ ਅਧਿਆਤਮਕ ਸਥਿਤੀ (ਸੰਤੁਲਿਤ ਅਵਸਥਾ) ਹੁੰਦੀ ਹੈ। ਇਸ ਲਈ, ਇੱਕ ਵਿਅਕਤੀ ਇਹ ਸਿੱਟਾ ਕੱਢ ਸੱਕਦਾ ਹੈ ਕਿ ਸਿੱਖ ਧਰਮ ਵਿੱਚ ਅਜਿਹੀ ਕੋਈ ਸੋਚ ਨਹੀਂ ਮਿਲਦੀ ਹੈ ਕਿ ਜੀਉਣ ਤੋਂ ਬਾਅਦ ਜਿਨ੍ਹਾਂ ਨੇ ਇਸ ਅਜੋਕੇ ਜੀਉਣ ਵਿੱਚ ਮਾੜੇ ਕੰਮ ਕੀਤੇ ਹਨ ਉਨ੍ਹਾਂ ਲਈ ਸਦੀਵੀ ਸਜ਼ਾ ਦੇ ਲਈ ਕੋਈ ਥਾਂ ਰਾਖਵੀਂ ਹੈ ਅਤੇ ਜਿੰਨ੍ਹਾਂ ਲੋਕਾਂ ਚੰਗੇ ਕੰਮ ਕੀਤੇ ਹਨ ਉਨ੍ਹਾਂ ਲਈ ਇੱਕ ਵਧੀਆ ਥਾਂ ਰਾਖਵੀਂ ਹੈ। ਤਾਂ ਫਿਰ ਸਵਰਗ ਕੀ ਹੈ? ਇਹ ਪ੍ਰਮਾਤਮਾ (ਅਕਾਲ ਪੁਰਖ) ਨੂੰ ਜਾਣਨ ਤੋਂ ਇਲਾਵਾ ਕੁੱਝ ਵੀ ਨਹੀਂ ਹੈ, “ਇਹ ਇੱਕ ਅਜਿਹਾ ਅਸਥਾਨ ਹੈ, ਜਿੱਥੇ ਪ੍ਰਭੁ ਦੀਆਂ ਸਿਫ਼ਤਾਂ ਗਾਈਆਂ ਜਾਂਦੀਆਂ ਹਨ ਅਤੇ ਉਹ ਮਨੁੱਖ ਦੇ ਕੋਲ ਵਿਸ਼ਵਾਸ ਨੂੰ ਲਿਆਉਂਦਾ ਹੈ” (ਗੁਰੂ ਗ੍ਰੰਥ, ਪੰਨਾ. 742),[7] ਅਤੇ ਫਿਰ ਨਰਕ ਕੀ ਹੈ? ਇਹ ਜਨਮ ਮਰਨ ਦੇ-ਚੱਕਰ ਦੇ ਚੱਕਰ ਨੂੰ ਛੱਡ ਹੋਰ ਕੁੱਝ ਨਹੀਂ ਹੈ (ਗੁਰੂ ਗ੍ਰੰਥ, ਪੰਨਾ. 278)।[8] ਇਸ ਵਿਚਾਰ ਦਾ ਬਿਆਨ ਗੁਰੂ ਗ੍ਰੰਥ ਦੀਆਂ ਕਈ ਤੁੱਕਾਂ ਵਿੱਚ ਕੀਤਾ ਗਿਆ ਹੈ। ਹਾਲਾਂਕਿ, ਸਵਰਗ ਨੂੰ ਜਾਣ ਦਾ ਰਾਹ ਪਵਿੱਤਰ ਸ਼ਬਦ ਦੀ ਵਾਢੀ ਕਰਨ ਅਤੇ ਸੱਚਿਆਈ ਦੇ ਦਰਿਆ ਵਿੱਚ ਚੁੱਭੀ ਮਾਰਨ ਲਈ ਦਿੱਤਾ ਗਿਆ ਹੈ।[9]
ਇਸ ਤੋਂ ਇੱਕ ਸਾਧਕ ਸਪੱਸ਼ਟ ਤੌਰ ‘ਤੇ ਸਮਝ ਸੱਕਦਾ ਹੈ ਕਿ ਗੁਰੂ ਗ੍ਰੰਥ ਮੌਤ ਤੋਂ ਬਾਅਦ ਦੇ ਜੀਵਨ ਨੂੰ ਰੱਦ ਕੀਤੇ ਬਗੈਰ ਜੀਵਨ ਦੀ ਮੌਜੂਦਾ ਅਵਸਥਾ ਉੱਤੇ ਜ਼ੋਰ ਦਿੰਦਾ ਹੈ। ਦੂਜਾ, ਜਨਮ-ਮਰਨ ਦੇ ਚੱਕਰ ਤੋਂ ਬਚਣ ਲਈ ਮਨੁੱਖ ਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਦਾ ਅਹਿਸਾਸ ਹੋਣਾ ਚਾਹੀਦਾ ਹੈ। ਤੀਜਾ, ਸਵਰਗ ਕੁੱਝ ਨਹੀਂ ਹੈ, ਸਗੋਂ ਇਸ ਮੌਜੂਦਾ ਜੀਉਣ ਵਿੱਚ ਸਰਬ ਸ਼ਕਤੀਮਾਨ ਪਰਮੇਸ਼ੁਰ ਨਾਲ ਮੁਲਾਕਾਤ ਕਰਨਾ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨਰਕ ਇੱਥੇ ਹੀ ਅਰੰਭ ਹੋ ਜਾਂਦਾ ਹੈ, ਜਿਹੜਾ ਕਿ ਜਨਮ-ਮਰਨ ਦਾ ਚੱਕਰ ਹੈ। ਚੌਥਾ, ਇਸ ਸਵਰਗ ਜਾਂ ਮਨ ਦੀ ਸਭਨਾਂ ਤੋਂ ਉੱਚੀ ਸਿਆਣੀ ਅਵਸਥਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਪਵਿੱਤਰ ਸ਼ਬਦ ਦੀ ਵਾਢੀ ਕਰਨਾ ਅਤੇ ਸੱਚਿਆਈ ਦੇ ਦਰਿਆ ਵਿੱਚ ਚੁੱਭੀ ਮਾਰਨ ਤੋਂ ਹੈ। ਹਾਲਾਂਕਿ, ਇਹ ਗੱਲਾਂ ਵਿਚਾਰ ਕਰਨ ਲਈ ਕੁੱਝ ਬੁਨਿਆਦੀ ਪ੍ਰਸ਼ਨਾਂ ਨੂੰ ਪੈਦਾ ਕਰਦੀਆਂ ਹਨ। ਇਹ ਪਵਿੱਤਰ ਸ਼ਬਦ ਕਿੱਥੇ ਹੈ, ਇਹ ਸੱਚਿਆਈ ਦੀ ਧਾਰਾ ਕਿੱਥੇ ਹੈ ਅਤੇ ਧਰਤੀ ਉੱਤੇ ਹੀ ਰਹਿੰਦੇ ਹੋਇਆਂ ਇੱਕ ਵਿਅਕਤੀ ਨੂੰ ਜੀਵਨ ਵਿੱਚ ਸਵਰਗ ਦੀ ਪ੍ਰਾਪਤੀ ਕਿਵੇਂ ਹੋ ਸੱਕਦੀ ਹੈ।
ਦਿਲਚਸਪ ਗੱਲ ਇਹ ਹੈ ਕਿ ਗ੍ਰੰਥ ਬਾਈਬਲ ਇਨ੍ਹਾਂ ਮਹੱਤਵਪੂਰਣ ਪ੍ਰਸ਼ਨਾਂ ਦਾ ਜਵਾਬ ਦਿੰਦਾ ਹੈ। ਗ੍ਰੰਥ ਬਾਈਬਲ ਕਹਿੰਦਾ ਹੈ ਕਿ ਸਤਿਗੁਰੂ ਯਿਸੂ ਮਸੀਹ ਆਪ ਅਕਾਲ ਪੁਰਖ ਪਰਮੇਸ਼ੁਰ ਦਾ ਸ਼ਬਦ ਹੈ, “ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ, ਸੱਭੋ ਕੁੱਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ ਤੋਂ ਬਿਨਾਂ ਨਹੀਂ ਰਚੀ ਗਈ” (ਯੂਹੰਨਾ 1:1-3)। ਇਹੋ ਸ਼ਬਦ ਧਰਤੀ ਉੱਤੇ ਮਨੁੱਖ ਨੂੰ ਜੀਉਣ-ਮੁਕਤਾ (ਮੋਖ਼ ਪ੍ਰਾਪਤ ਕੀਤਾ ਹੋਇਆ ਵਿਅਕਤੀ) ਹੋਣ ਦਾ ਸੱਦਾ ਦੇਣ ਲਈ ਆਇਆ।“ਅਤੇ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ਼ ਪਿਤਾ ਦੇ ਇਕਲੌਤੇ ਦੇ ਤੇਜ਼ ਵਰਗਾ ਡਿੱਠਾ… ਕਿਰਪਾ ਅਤੇ ਸਚਿਆਈ [ਸਤਿਗੁਰੂ] ਯਿਸੂ ਮਸੀਹ ਤੋਂ ਪਹੁੰਚੀ” (ਯੂਹੰਨਾ 1:14-17)।
ਗ੍ਰੰਥ ਬਾਈਬਲ ਇਹ ਕਹਿੰਦਾ ਹੈ ਕਿ ਉਹ ਕੇਵਲ ਅਕਾਲ ਪੁਰਖ ਪਰਮੇਸ਼ੁਰ ਦਾ ਸ਼ਬਦ ਹੀ ਨਹੀਂ ਸੀ, ਸਗੋਂ “ਰਾਹ ਅਤੇ ਸਚਿਆਈ ਅਤੇ ਜੀਉਣ” ਵੀ ਹੈ (ਯੂਹੰਨਾ 16:6)। ਗ੍ਰੰਥ ਬਾਈਬਲ ਅੱਗੇ ਕਹਿੰਦਾ ਹੈ ਕਿ ਇਹ ਸਤਿਗੁਰੂ ਯਿਸੂ ਮਸੀਹ ਅੰਮ੍ਰਿਤ ਜਲ ਵੀ ਹੈ। ਇਹ ਸਤਿਗੁਰੂ ਯਿਸੂ ਮਸੀਹ ਦੇ ਸ਼ਬਦਾਂ ਵਿੱਚ ਬੜ੍ਹੀ ਚੰਗੀ ਤਰ੍ਹਾਂ ਬਿਆਨ ਕੀਤਾ ਗਿਆ ਹੈ, “ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ! ਜੋ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ, ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹ ਦੇ ਅੰਦਰੋਂ ਵਗਣਗੀਆਂ” (ਯੂਹੰਨਾ 7:37-38)। ਇਸ ਲਈ, ਇਹ ਸਿਰਫ਼ ਇੱਕ ਘੁਟ ਪੀ ਲੈਣ ਜਾਂ ਇੱਕ ਵਾਰੀ ਚੁੱਭੀ ਮਾਰ ਲੈਣ ਦੀ ਗੱਲ ਨਹੀਂ ਹੈ, ਸਗੋਂ ਇਹ ਅੰਮ੍ਰਿਤ ਦੇ ਪੂਰੇ ਚਸ਼ਮੇਂ ਨੂੰ ਹੀ ਪ੍ਰਾਪਤ ਕਰਨ ਦੀ ਗੱਲ ਹੈ।
ਉਸੇ ਸਮੇਂ ਗ੍ਰੰਥ ਬਾਈਬਲ ਕਹਿੰਦਾ ਹੈ ਕਿ ਜਦੋਂ ਇੱਕ ਸਾਧਕ ਸਤਿਗੁਰੂ ਯਿਸੂ ਮਸੀਹ ਦੇ ਨਾਲ ਮੁਲਾਕਾਤ ਕਰਦਾ ਹੈ, ਤਾਂ ਉਸ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਉਸ ਨੂੰ ਜੀਵਨ ਦੀ ਪ੍ਰਾਪਤੀ ਦਾ ਅਹਿਸਾਸ ਹੁੰਦਾ ਹੈ, ਉਹ ਜਨਮ-ਮਰਨ ਦੇ ਚੱਕਰ ਦੀ ਜੰਜੀਰ ਤੋਂ ਅਜ਼ਾਦੀ ਨੂੰ ਪ੍ਰਾਪਤ ਕਰਦਾ ਹੈ। ਇਸ ਦਾ ਸੰਖੇਪ ਗ੍ਰੰਥ ਬਾਈਬਲ ਦੁਆਰਾ ਦਿੱਤੇ ਗਏ ਇੱਕ ਸਾਧਕ ਦੇ ਤਜ਼ਰਬੇ ਵਿੱਚ ਇੰਝ ਬਿਆਨ ਕੀਤਾ ਜਾ ਸੱਕਦਾ ਹੈ, “ਜਾਂ ਮੈਂ ਉਹ ਨੂੰ ਡਿੱਠਾ ਤਾਂ ਉਹ ਦੀ ਪੈਰੀਂ ਮੁਰਦੇ ਵਾਂਙੁ ਡਿੱਗ ਪਿਆ ਤਾਂ ਉਹ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ‘ਨਾ ਡਰ। ਮੈਂ ਪਹਿਲਾ ਅਤੇ ਪਿਛਲਾ ਹਾਂ’‘ (ਪਰਕਾਸ਼ ਦੀ ਪੋਥੀ 1:17)। ਗ੍ਰੰਥ ਬਾਈਬਲ ਅੱਗੇ ਦੱਸਦਾ ਹੈ ਕਿ ਸਤਿਗੁਰੂ ਯਿਸੂ ਮਸੀਹ ਨਾਲ ਮੁਲਾਕਾਤ ਕਰਨ ਤੋਂ ਬਾਅਦ, ਇੱਕ ਸਾਧਕ ਉਸੇ ਵੇਲੇ ਸਵਰਗ (ਬੈਕੁੰਠ) ਵਿੱਚ ਦਾਖ਼ਲ ਹੋ ਜਾਂਦਾ ਹੈ, ਜਦੋਂ ਉਹ ਅਜੇ ਧਰਤੀ ‘ਤੇ ਹੁੰਦਾ ਹੈ, ਜਾਂ ਦੂਜੇ ਸ਼ਬਦਾਂ ਵਿੱਚ ਸਾਧਕ ਇੱਕ ਦੋਸਤ, ਲਾੜੀ, ਪਿਆਰਾ ਜਾਂ ਆਪਣੇ ਪ੍ਰੇਮੀ ਦੀ ਪ੍ਰੇਮਿਕਾ ਬਣ ਜਾਂਦਾ ਹੈ, “ਮੇਰਾ ਬਾਲਮ ਮੇਰਾ ਹੈ ਤੇ ਮੈਂ ਉਸ ਦੀ ਹਾਂ” (ਸਰੇਸ਼ਟ ਗੀਤ 2:16)।
ਇੱਕ ਸਾਧਕ ਹੁਣ ਇੱਕ ਜੀਵਨ-ਮੁਕਤਾ ਵਿਅਕਤੀ ਹੈ। ਉਹ ਇਸ ਸੰਸਾਰ ਨਾਲ ਸਬੰਧਤ ਨਹੀਂ ਹੈ। ਉਹ ਪਹਿਲਾਂ ਤੋਂ ਹੀ ਇਸ ਸੰਸਾਰ ਨਾਂ ਦੇ ਸਮੁੰਦਰ ਦੀ ਗੰਦਗੀ ਨੂੰ ਪਾਰ ਕਰ ਚੁੱਕਾ ਹੈ। ਉਹ ਭਵ-ਸਾਗਰ (ਧਰਤੀ ਦੀ ਚਿੰਤਾ) ਤੋਂ ਪਹਿਲਾਂ ਹੀ ਛੁੱਟਕਾਰਾ ਪਾ ਚੁੱਕਾ ਹੈ। ਉਹ ਪਹਿਲਾਂ ਹੀ ਆਪਣੀਆਂ ਜਿਨਸੀ ਅਰਥਾਤ ਸਰੀਰ ਦੀ ਇੱਛਾਵਾਂ ਅਤੇ ਲਾਲਚਾਂ ਦੀ ਲੜਾਈ ਵਿੱਚ ਜਿੱਤ ਨੂੰ ਹਾਂਸਲ ਕਰ ਚੁੱਕਾ ਹੈ। ਉਸ ਦੇ ਸਰੀਰ ਦੀਆਂ ਇੰਦ੍ਰੀਆਂ ਪੂਰੀ ਤਰ੍ਹਾਂ ਉਸ ਦੇ ਕਾਬੂ ਵਿੱਚ ਹਨ। ਇਸ ਲਈ, ਉਹ ਹੁਣ ‘ਸਵਰਗ ਦਾ ਵਾਸੀ’ ਹੈ (ਫ਼ਿਲਿੱਪੀਆਂ 3:20)। ਇਹ ਵਿਚਾਰ ਸਤਿਗੁਰੂ ਯਿਸੂ ਮਸੀਹ ਦੇ ਸ਼ਬਦਾਂ ਵਿੱਚ ਹੋਰ ਵਧੇਰੇ ਸਪੱਸ਼ਟ ਹੋ ਜਾਂਦਾ ਹੈ, ਜਦੋਂ ਉਨ੍ਹਾਂ ਨੇ ਇੰਝ ਕਿਹਾ, “ਮੇਰੀ ਪਾਤਸ਼ਾਹੀ ਇਸ ਜਗਤ ਦੀ ਨਹੀਂ ਹੈ” (ਯੂਹੰਨਾ 18:36)।
ਇਸ ਲਈ, ਗ੍ਰੰਥ ਬਾਈਬਲ ਇੱਕ ਸਾਧਕ ਦੇ ਬਾਰੇ ਇੱਕ ਸਪੱਸ਼ਟ ਤਸਵੀਰ ਨੂੰ ਦਿੰਦਾ ਹੈ, ਉਸ ਦੇ ਇਸ ਅਹਿਸਾਸ ਤੋਂ ਬਾਅਦ ਕਿ, “[ਇੱਕ ਸਾਧਕ] ਹੁਣ ਓਪਰਾ ਅਤੇ ਪਰਦੇਸੀ ਨਹੀਂ ਸਗੋਂ ਸੰਤਾ ਦਾ ਵਤਨੀ ਅਤੇ ਪਰਮੇਸ਼ੁਰ ਦੇ ਘਰਾਣੇ [ਰੱਬ ਦੇ ਘਰ ਦੇ ਮੈਂਬਰਾਂ] ਤੋਂ ਸਬੰਧਤ ਹੈ” (ਅਫ਼ਸੀਆਂ 2:19)। ਇਸ ਦੇ ਨਾਲ ਹੀ ਉਹ ਮਨ ਦੀ ਸਿਆਣੀ ਸਿੱਧ ਅਵਸਥਾ ਨੂੰ ਵੀ ਪ੍ਰਾਪਤੀ ਕਰਦਾ ਹੈ। “ਕਿਉਂ ਜੋ ਪਰਮੇਸ਼ੁਰ ਨੇ ਸਾਨੂੰ. . . ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ” (2 ਤਿਮੋਥਿਉਸ 1:7)।
ਇਸ ਤਰ੍ਹਾਂ, ਉਪਰ ਦਿੱਤੇ ਹੋਏ ਅਧਿਐਨ ਦੀ ਰੋਸ਼ਨੀ ਵਿੱਚ, ਜੋ ਕੁੱਝ ਕਿਹਾ ਗਿਆ ਹੈ, ਉਸ ਦਾ ਸਿੱਟਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਵਿੱਚ ਇੰਝ ਕੱਢਿਆ ਜਾ ਸੱਕਦਾ ਹੈ: “ਬ੍ਰਹਿਮੰਡ ਦੇ ਮਾਲਕ ਦੇ ਨਾਲ ਮੁਲਾਕਾਤ ਕਰੋ, ਕਿਉਂਕਿ ਇਸ ਦਾ ਸਮਾਂ ਹੁਣ ਹੀ ਹੈ। ਯੁੱਗਾਂ ਦੇ ਬਤੀਤ ਹੋਣ ਤੋਂ ਬਾਅਦ ਤੈਨੂੰ ਮਨੁੱਖੀ ਜੀਵਨ ਦੀ ਦਾਤ ਪ੍ਰਾਪਤ ਹੋਈ ਹੈ” (ਗੁਰੂ ਗ੍ਰੰਥ, ਪੰਨਾ. 176).[10] ਇੱਥੇ ਇਸੇ ਸੰਸਾਰ ਵਿੱਚ ਰਹਿੰਦੇ ਹੋਇਆਂ ਇੱਕ ਵਿਅਕਤੀ ਨੂੰ ਨੈਤਿਕ ਸੰਪੂਰਣਤਾ ਪ੍ਰਾਪਤ ਕਰਨ ਲਈ, ਪ੍ਰਭੁ ਦੇ ਵਿੱਚ ਅਨੰਦ ਪ੍ਰਾਪਤੀ ਦੇ ਲਈ ਅਤੇ ਜੀਵਨ-ਮਰਨ ਦੀ ਇਸ ਗੁਲਾਮੀ ਤੋਂ ਆਖਰੀ ਛੁਟਕਾਰਾ ਨੂੰ ਪਾਉਣ ਦਾ ਮੌਕਾ ਪ੍ਰਾਪਤ ਹੋਇਆ ਹੈ। ਇਸ ਲਈ, ਸਤਿਗੁਰੂ ਯਿਸੂ ਮਸੀਹ ਦੇ ਸ਼ਬਦਾਂ ਉੱਤੇ ਗਹੁ ਵਿਚਾਰੋ।
[1] ਮੈਕਸ ਆਉਥੇਰ ਮੈਕਾਲਿਫ਼, “ਸਿੱਖ ਧਰਮ”, (ਲੜੀ – 1, ਆਕਸਫੋਰਡ:ਕਲੇਰਨਡੋਨ ਪ੍ਰੈਸ:1909), ਪੰਨਾ, ixi.
[2] ………….., “ਸਿੱਖ ਧਰਮ ਫ਼ਲਸਫਾ”, (ਲੁਧੀਆਣਾ:ਸਿੱਖ ਮਿਸ਼ਨਰੀ ਕਾਲੇਜ), ਪੰਨਾ. 29.
[3] ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥
[4] ਮੈਕਸ ਆਉਥੇਰ ਮੈਕਾਲਿਫ਼, “ਸਿੱਖ ਧਰਮ”, (ਲੜੀ – 1, ਆਕਸਫੋਰਡ:ਕਲੇਰਨਡੋਨ ਪ੍ਰੈਸ:1909), ਪੰਨਾ, 139.
[5] ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥
[6] ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥
[7] ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥
[8] ਆਪਸ ਕਉ ਕਰਮਵੰਤੁ ਕਹਾਵੈ ॥ ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥
[9] ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥ ਮਤੁ ਜਾਣ ਸਹਿ ਗਲੀ ਪਾਇਆ ॥
[10] ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥