Skip to content

“ਅਨਹਦ ਸੁਣਿ ਮਾਨਿਆ ਸ਼ਬਦੁ ਵੀਚਾਰੀ” ਨਾਦ ਅਤੇ ਅਨਹਦ ਨਾਦ ਸ਼ਬਦ ਧੁਨਿ ਦੀ ਸੂਝ

ਅਨਹਦ ਨਾਦ ਦੀ ਸੋਚ ਅੱਜ ਬਹੁਤ ਸਾਰੇ ਧਰਮਾਂ ਵਿੱਚ ਪਾਈ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਦ (ਸ਼ਬਦ, ਰਾਗ, ਧੁਨੀ) ਬਾਰੇ ਬੋਲਦਾ ਹੈ ਪ੍ਰੰਤੂ ਇਸ ਦੇ ਨਾਲ ਹੀ ਇਸ ਨੂੰ ਅਨਹਦ (ਸ਼ਬਦ ਅਨਹਦ, ਮ੍ਰਿਦੰਗ ਅਨਹਦ, ਅਨਹਦ ਬਾਣੀ, ਅਨਹਦ ਧੁਨਿ ਅਤੇ ਅਨਹਦ ਕਿੰਗੁਰੀ) ਨਾਲ ਜੋੜਦਾ ਹੈ। ਅਨਹਦ ਨਾਦ ਇੱਕ ‘ਆਖਰੀ ਧੁਨੀ’ ਹੈ, ਜਿਹੜੀ ਪੁਲਾੜ ਅਤੇ ਸਮੇਂ ਨੂੰ ਪਾਰ ਕਰਦੀ ਹੈ, ਅਜਿਹੀ ਅਵਾਜ਼ ਜਿਸ ਦਾ ਕੋਈ ਅਰੰਭ ਜਾਂ ਕੋਈ ਅੰਤ ਨਹੀਂ, ਤੇਰੇ ਨਾਮ ਦੀ ਅਵਾਜ਼ ਇੰਨੀ ਜ਼ਿਆਦਾ ਬਰੀਕ ਹੈ ਕਿ ਇਹ ਅਣਸੁਣੀ ਰਹਿ ਜਾਂਦੀ ਹੈਂ, ਇਹ ਸਦੀਵੀ ਗੂੰਜ ਹੈ। ਤੇਰੀਆਂ ਹਜ਼ਾਰ ਅੱਖਾਂ, ਸਰੂਪ, ਪੈਰ, ਨੱਕ ਹਨ … ਅਤੇ ਤੇਰੇ ਕੋਲ ਕੋਈ ਨਹੀਂ ਹੈ … ਮੈਂ ਮੰਤਰਮੁਗਧ ਹਾਂ!” (ਗੁਰੂ ਗ੍ਰੰਥ, ਪੰਨਾ. 13)।[1]

ਕਿਉਂਕਿ, ਇਹ ਦੋਵੇਂ ਇੱਕ ਦੂਜੇ ਨਾਲ ਨੇੜ੍ਹਤਾ ਨਾਲ ਜੁੜੇ ਹੋਏ ਹਨ ਇਸ ਲਈ ਜੇਕਰ ਕੋਈ ਨਾਦ ਨੂੰ ਜਾਣਦਾ ਹੈ, ਤਾਂ ਉਸ ਵਿਅਕਤੀ ਨੂੰ ਆਦ (ਅਰੰਭ ਕਰਨ ਵਾਲਾ ਸ੍ਰਿਸ਼ਟੀਕਰਤਾ ਪਰਮੇਸ਼ੁਰ) ਨੂੰ ਵੀ ਜਾਣਨਾ ਚਾਹੀਦਾ ਹੈ। ਉਹ ਜਾਣਦਾ ਹੈ ਕਿ ਆਦ ਪਰਮੇਸ਼ੁਰ ਹੈ। ਇਸ ਲਈ, ਇੱਕ ਸਿੱਖ ਨੂੰ ਇਸ ਨਾਦ ਨੂੰ ਪਛਾਣ ਕਰਨ ਲਈ ਸੱਦਿਆ ਗਿਆ ਹੈ, ਉਹ ਫਾਟਕ ਕਿੱਥੇ ਹੈ ਅਤੇ ਉਹ ਘਰ ਕਿਹੜਾ ਹੈ, ਜਿਸ ਵਿੱਚ ਤੂੰ ਬੈਠਦਾ ਹੈ ਅਤੇ ਸਾਰਿਆਂ ਦੀ ਦੇਖਭਾਲ ਕਰਦਾ ਹੈ। ਨਾਦ ਦਾ ਧੁਨੀ-ਪ੍ਰਸਾਰ ਉੱਥੇ ਥਿੜਕਣ ਪੈਦਾ ਕਰਦਾ ਹੈ, ਅਤੇ ਅਣਗਿਣਤ ਸੰਗੀਤਕਾਰ ਉੱਥੇ ਸਭ ਤਰ੍ਹਾਂ ਦੇ ਸਾਜ਼ਾਂ ਨੂੰ ਵਜਾਉਂਦੇ ਹਨ” (ਗੁਰੂ ਗ੍ਰੰਥ, ਪੰਨਾ. 6)।[2]  ਉਸ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇੱਕ ਅਜਿਹੇ ਗੀਤ (ਜਾਪ) ਨੂੰ ਗਾਵੇ ਜਿਹੜਾ ਉਸ ਨੂੰ ਇੱਕਸੁਰਤਾ ਵਿੱਚ ਲੈ ਆਵੇ, ਜਿਹੜਾ ਉਸ ਨੂੰ ਪਰਮੇਸ਼ੁਰ ਦੀ ਅਵਾਜ਼ (ਅਨਹਦ ਧੁਨਿ) ਦੇ ਵਿੱਚ ਲੀਨ ਕਰ ਦੇਵੇ, ਉਹ ਇੱਕ ਵਿਸ਼ਵ-ਵਿਆਪੀ ਸਿਰਜਣਹਾਰ ਦਾ ਗੀਤ ਗਾਉਂਦਾ ਹੈ; ਉਹ ਪ੍ਰਭੁ ਦੀ ਧੁਨ ਨੂੰ ਗਾਉਂਦਾ ਹੈ। ਉਹ ਪ੍ਰਭੁ ਦੀ ਧਰਤੀ ਵਿੱਚ ਵੱਸਦਾ ਹੈ, ਉਹ ਪ੍ਰਭੁ ਦੀ ਰਾਹ ਵਿਖਾਉਂਦਾ ਹੈ, ਅਤੇ ਪ੍ਰਭੁ ਦੇ ਨਾਲ ਮਿਲਿਆ ਰਹਿੰਦਾ ਹੈ (ਗੁਰੂ ਗ੍ਰੰਥ, ਪੰਨਾ. 885)।[3]

ਇਸ ਤਰ੍ਹਾਂ, ਇਸ ਨੂੰ ਸਧਾਰਣ ਸ਼ਬਦਾਂ ਵਿੱਚ ਕੁੱਝ ਇੰਝ ਕਿਹਾ ਜਾ ਸੱਕਦਾ ਹੈ ਕਿ, ਪਾਰਬ੍ਰਹਮ (ਸ੍ਰਿਸ਼ਟੀਕਰਤਾ ਪਰਮੇਸ਼ੁਰ) ਦੀ ਅਵਾਜ਼ ਅਤੇ ਸ਼ਬਦ ਅਨਹਦ ਹੀ ਉਹ ਅਵਾਜ਼ ਹੈ, ਜਿਹੜੀ ਮਨੁੱਖ ਦੇ ਦਿਲ ਵਿੱਚ ਵੱਸ ਰਹੀ ਹੈ, ਇਸ ਲਈ ਇਸ ਨੂੰ ਅੰਦਰੂਨੀ ਅਵਾਜ਼ ਵੀ ਕਿਹਾ ਜਾਂਦਾ ਹੈ ਅਤੇ ਕਈ ਵਾਰੀ ਚੇਤਨਾ ਜਾਂ ਅੰਤਹਕਰਨ ਜਾਂ ਵਿਵੇਕ ਵੀ ਕਿਹਾ ਜਾਂਦਾ ਹੈ। ਹਾਲਾਂਕਿ, ਨਾਦ ਨਾਲ ਇਸ ਦੇ ਨੇੜ੍ਹਲੇ ਸਬੰਧ ਦੇ ਕਾਰਨ, ਅਨਹਦ ਦਾ ਅਰਥ ਸੀਮਾਵਾਂ ਤੋਂ ਪਰ੍ਹੇ ਹੋਣ ਤੋਂ ਜਾਂ ਬੇਅੰਤ ਜਾਂ ਪਦਾਰਥਹੀਣ ਨਿਰਾਕਾਰ ਦੀ ਅਵਾਜ਼ ਤੋਂ ਹੈ। ਨਤੀਜੇ ਵਜੋਂ, ਅਨਹਦ-ਧੁਨਿ ਦਾ ਅਰਥ ਸਦੀਵੀ ਅਵਾਜ਼ ਦਾ ਹੋਣਾ ਹੈ ਅਤੇ ਅਨਹਦ-ਸ਼ਬਦ ਦਾ ਅਰਥ ਅਟੁੱਟ ਜਾਂ ਸ਼ੁੱਧ ਜਾਂ ਸਦੀਵੀ ਸ਼ਬਦ ਅਤੇ ਇਸੇ ਤਰ੍ਹਾਂ ਦੇ ਹੋਰ ਸ਼ਬਦਾਂ ਤੋਂ ਹਨ, ਅਨਹਦ-ਰਾਗ ਦਾ ਅਰਥ ਹੈ, ਅਟੁੱਟ-ਧੁਨੀ ਜਿਹੜੀ ਸਰੀਰ ਤੋਂ ਇਸ ਲਈ ਆਉਂਦੀ ਹੈ ਤਾਂ ਜੋ ਉਹ ਆਪਣੇ ਪ੍ਰੀਤਮ ਲਈ ਮਹਿਮਾਂ ਅਤੇ ਉਸਤਤ ਨੂੰ ਲੈ ਆਵੇ, ਨਾਮ ਦਾ ਜਾਪ ਕਰਨ ਨਾਲ, ਮੇਰੇ ਵਿੱਚ ਸਾਰੇ ਸੰਗੀਤ ਵਾਲੇ ਵਾਜੇ ਇੱਕ ਸੁਰ ਨਾਲ ਵੱਜਣ ਲੱਗੇ ਹਨ” (ਗੁਰੂ ਗ੍ਰੰਥ, ਪੰਨਾ. 1144)। [4]

ਅਨਹਦ ਨਾਦ ਦਾ ਪ੍ਰਗਟਾਵਾ ਉਸੇ ਵੇਲੇ ਹੁੰਦਾ ਹੈ, ਜਦੋਂ ਇੱਕ ਸਾਧਕ ਜਾਂ ਸੱਚਿਆਈ ਦੀ ਭਾਲ ਕਰਨ ਵਾਲੇ ਦੀ ਮੁਲਾਕਾਤ ਸਤਿਗੁਰੂ ਨਾਲ ਹੁੰਦੀ ਹੈ, ਗੁਰਮੁਖਾਂ ਨਾਲ ਦੋਸਤੀ ਕਰ ਅਤੇ ਆਪਣੇ ਅੰਤਹਕਰਨ ਨੂੰ ਸੱਚੇ ਗੁਰੂ ‘ਤੇ ਕੇਂਦਰਤ ਕਰ। ਜਨਮ ਅਤੇ ਮਰਨ ਦੀ ਜੜ੍ਹ ਵੱਢੀ ਜਾਵੇਗੀ, ਅਤੇ ਤਦ ਤੈਨੂੰ ਸ਼ਾਂਤੀ ਮਿਲੇਗੀ, ਹੇ ਮਿੱਤਰ!  (ਗੁਰੂ ਗ੍ਰੰਥ, ਪੰਨਾ. 1421)।[5] ਸਤਿਗੁਰੂ ਨੂੰ ਸ਼ਬਦ ਵੀ ਕਿਹਾ ਜਾਂਦਾ ਹੈ, ਸ਼ਬਦ ਗੁਰੂ ਹੈ, ਜਿਸ ਉੱਤੇ ਮੈਂ ਪਿਆਰ ਨਾਲ ਆਪਣੇ ਅੰਤਹਕਰਨ ਨੂੰ ਕੇਂਦ੍ਰਤ ਕਰਦਾ ਹਾਂ; ਮੈਂ ਧਿਆਨ ਲਾਉਣ ਵਾਲਾ, ਉਸ ਦਾ ਚੇਲਾ ਹਾਂ (ਗੁਰੂ ਗ੍ਰੰਥ, ਪੰਨਾ. 943)।[6]  ਇਸ ਲਈ ਇਹ ਸ਼ਬਦ ਹੈ, ਜਿਹੜਾ ਇੱਕ ਸਾਧਕ ਨੂੰ ਅਨਹਦ ਨਾਦ (ਸਦੀਵੀ ਅਵਾਜ਼) ਸੁਣਨ ਦੇ ਯੋਗ ਕਰਦਾ ਹੈ। ਆਪਣੇ ਅੰਦਰੂਨੀ ਗੁਣਾਂ ਕਰਕੇ, ਗੁਰੂ ਨਾਨਕ ਦੇਵ ਜੀ ਨੇ ਸ਼ਬਦ ਅਨਹਦ ਦਾ ਸਬੰਧ ਪ੍ਰਮਾਤਮਾ ਨਾਲ ਜੋੜਿਆ ਹੈ, ਜੋ ਕਿ ਸਿਰਜਣਹਾਰ, ਆਦਿ, ਸ਼ੁੱਧ, ਅਰੰਭਕ ਅਤੇ ਸਦੀਵੀ ਹੈ, ਜਿਹੜਾ ਆਦਿ ਹੈ, ਸ਼ੁੱਧ ਜੋਤ-ਸਰੂਪ ਹੈ, ਅਰੰਭ ਤੋਂ ਬਗੈਰ, ਅਤੇ ਜਿਸ ਦਾ ਕੋਈ ਅੰਤ ਨਹੀਂ, ਸਾਰਿਆਂ ਯੁੱਗਾਂ ਵਿੱਚ, ਉਹੋ ਇੱਕ ਹੈ ਅਤੇ ਇੱਕੋ ਜਿਹਾ ਰਹਿਣ ਵਾਲਾ ਹੈ”  (ਗੁਰੂ ਗ੍ਰੰਥ, ਪੰਨਾ. 7)। [7]

ਜਦੋਂ ਇੱਕ ਸਾਧਕ ਅਜਿਹੀ ਅਵਾਜ਼ ਅਰਥਾਤ ਸਤਿਗੁਰੂ ਦੀ ਅਟੁੱਟ-ਅਵਾਜ਼ (ਧੁਨ) ਨੂੰ ਸੁਣਦਾ ਹੈ, ਤਾਂ ਉਸ ਦਾ ਮਨ ਸਵੀਕਾਰ ਕਰਦਾ ਹੈ ਕਿ ਉਹ, ਸੰਗੀਤ ਦੀ ਅਟੁੱਟ ਧੁਨ ਦੇ ਪ੍ਰਸਾਰ ਦੇ ਸੁਰ ਨੂੰ ਸੁਣ ਰਿਹਾ ਹੈ, ਤਾਂ ਉਸ ਦਾ ਇਹ ਮਨ ਸ਼ਬਦ ਦੇ ਉੱਤੇ ਵਿਚਾਰ ਕਰਦਾ ਹੈ, ਅਤੇ ਉਹ ਇਸ ਨੂੰ ਸਵੀਕਾਰ ਕਰਦਾ ਹੈ” (ਗੁਰੂ ਗ੍ਰੰਥ. ਪੰਨਾ. 415)।[8]  ਉਸੇ ਪਲ ਇੱਕ ਸਾਧਕ ਦੇ ਦਿਲ ਵਿੱਚ ਦਿਨ ਅਰੇ ਰਾਤ ਲਗਾਤਾਰ ਅਟੁੱਟ ਧੁਨ ਦਾ ਸੁਰ ਵਜਣਾ ਅਰੰਭ ਹੋ ਜਾਂਦਾ ਹੈ, ਉੱਥੇ, ਸ਼ਬਦ ਦੀ ਅਟੁੱਟ ਧੁਨ ਰਾਤ ਅਤੇ ਰਾਤ ਥਿੜਕਣ ਪੈਦਾ ਕਰਦੀ ਹੈ। ਗੁਰੂ ਦੇ ਉਪਦੇਸ਼ ਦੁਆਰਾ ਸ਼ਬਦ ਸੁਣਿਆ ਜਾਂਦਾ ਹੈ (ਗੁਰੂ ਗ੍ਰੰਥ, ਪੰਨਾ. 124)।[9]  ਅਨਹਦ ਨਾਦ ਉਸ ਵਿੱਚ ਵੱਜਣਾ ਅਰੰਭ ਹੋ ਜਾਂਦਾ ਹੈ। ਇਸ ਅਵਸਥਾ ਨੂੰ ਸਮਾਧ ਜਾਂ ਪਰਮ ਅਨੰਦ ਦੀ ਅਵਸਥਾ ਵਜੋਂ ਦਰਸਾਇਆ ਗਿਆ ਹੈ ਜਾਂ ਅਜਿਹੀ ਅਸਵਥਾ ਵਜੋਂ ਜਿੱਥੇ ਸਦੀਵੀ ਅਨੰਦ ਪ੍ਰਾਪਤ ਹੁੰਦਾ ਹੈ, ਸਭ ਤੋਂ ਡੂੰਘੀ ਸਮਾਧੀ ਅਤੇ ਨਾਦ ਦੇ ਅਟੁੱਟ ਧੁਨ ਦਾ ਸੁਰ ਦਾ ਪ੍ਰਸਾਰ ਇੱਥੇ ਹੈ। ਇਸ ਦੇ ਅਚਰਜ ਅਤੇ ਅਚੰਭੇ ਦਾ ਬਿਆਨ ਨਹੀਂ ਕੀਤਾ ਜਾ ਸੱਕਦਾ (ਗੁਰੂ ਗ੍ਰੰਥ, ਪੰਨਾ. 293)।[10]  ਇੱਕ ਗੁਰਮੁੱਖ ਨੇ ਆਪਣੀ ਮਾੜੀ ਅਵਸਥਾ ਵਿੱਚ ਹੀ, ਪ੍ਰਮਾਤਮਾ ਦੇ ਨਾਲ ਉਸ ਦੇ ਆਪਣੇ ਅਸਥਾਨ ਵਿੱਚ ਹੀ ਮੁਲਾਕਾਤ ਕਰ ਲਈ ਹੈ, ਗੁਰਮੁਖ ਉਸ ਦੇ ਮਨ ਦੇ ਮੰਦਰ ਦੀ ਗਹਿਰਾਈ ਵਿੱਚ ਜਾਂਦਾ ਅਤੇ ਪ੍ਰਮਾਤਮਾ ਨੂੰ ਮਿਲਦਾ ਹੈ; ਸ਼ਬਦ ਦਾ ਅਟੁੱਟ ਧੁਨ ਉੱਥੇ ਥਿੜਕਣ ਪੈਦਾ ਕਰਦੀ ਹੈ” (ਗੁਰੂ ਗ੍ਰੰਥ, ਪੰਨਾ. 1310)।[11]  ਇਸ ਵੇਲੇ ਇੱਕ ਸਾਧਕ ਸਵਰਗ ਦਾ ਮੈਂਬਰ ਬਣ ਜਾਂਦਾ ਹੈ, ਜਿਹੜਾ ਬ੍ਰਹਿਮੰਡ-ਤੋਂ-ਪਾਰ ਹੈ, ਜਾਂ ਦੂਜੇ ਸ਼ਬਦਾਂ ਵਿੱਚ ਸੱਚ ਖੰਡ, ਅਲਖ ਅਤੇ ਅਗਮ ਦੇਸ਼ ਹੈ।

ਇਸ ਲਈ, ਸੰਖੇਪ ਵਿੱਚ, ਨਾਦ ਅਤੇ ਅਨਹਦ ਨਾਦ ਇੱਕੋ ਤਾਰ ਦੇ ਦੋ ਵਿਰੋਧੀ ਬਿੰਦੂ ਹਨ। ਇੱਕ ਸਾਧਕ ਨੂੰ ਨਾਦ ਨੂੰ ਪਛਾਣ ਇਸ ਲਈ ਕਰਨੀ ਪੈਂਦਾ ਹੈ, ਤਾਂ ਜੋ ਅਨਹਦ ਨਾਦ ਉਸ ਵਿੱਚ ਸਦੀਵੀ ਧੁਨ ਨੂੰ ਪੈਦਾ ਕਰ ਸਕੇ। ਅਨਹਦ ਨਾਦ ਦਾ ਪ੍ਰਗਟਾਵਾ ਉਸੇ ਸਮੇਂ ਹੁੰਦਾ ਹੈ, ਜਦੋਂ ਸੱਚਿਆਈ ਦੇ ਇੱਕ ਖੋਜੀ ਅਰਥਾਤ ਸਾਧਕ ਦੀ ਮੁਲਾਕਾਤ ਸਤਿਗੁਰੂ ਨਾਲ ਹੁੰਦੀ ਹੈ। ਸਤਿਗੁਰੂ ਨੂੰ ਸ਼ਬਦ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਜਿਹੜਾ ਇੱਕ ਸਾਧਕ ਨੂੰ ਉਸ ਦੀ ਮਾੜੀ ਜਾਂ ਦੁਖਦਾਈ ਅਵਸਥਾ ਵਿੱਚ ਵੀ ਅਨਹਦ ਨਾਦ ਨੂੰ ਸੁਣਨ ਲਈ ਯੋਗ ਕਰਦਾ ਹੈ। ਜਦੋਂ ਇੱਕ ਸਾਧਕ ਸਤਿਗੁਰੂ ਦੁਆਰਾ ਕੀਤੀ ਗਈ ਯੋਗਤਾ ਦੇ ਕਾਰਨ ਅਵਾਜ਼ ਅਰਥਾਤ ਅਨਹਦ ਨਾਦ ਨੂੰ ਸੁਣਦਾ ਹੈ, ਤਾਂ ਇੱਕ ਸਾਧਕ ਸਤਿਗੁਰ ਦੀ ਅਵਾਜ਼ ਅਰਥਾਤ ਅਟੁੱਟ ਧੁਨ ਨੂੰ ਇੱਕਦਮ ਪਛਾਣ ਲੈਂਦਾ ਹੈ। ਉਸ ਨੂੰ ਪਰਮ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਉਹ ਹੁਣ ਆਪਣੇ ਸਤਿਗੁਰੂ ਦੇ ਨਾਲ ਇੱਕ ਸੁਰ ਹੋ ਗਿਆ ਹੈ।

ਹਾਲਾਂਕਿ, ਉਪਰ ਦਿੱਤੀ ਹੋਈ ਵਿਆਖਿਆ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇੱਕ ਸਾਧਕ ਨੇ ਸਤਿਗੁਰੂ ਨੂੰ ਲੱਭਣਾ ਹੈ, ਜੇ ਉਹ ਇਸ ਅੰਦਰਲੀ ਅਵਾਜ਼ ਅਰਥਾਤ ਅਟੁੱਟ ਧੁਨ ਜਾਂ ਅਨਹਦ ਨਾਦ ਨੂੰ ਸੁਣਨਾ ਚਾਹੁੰਦਾ ਹੈ। ਅਜਿਹਾ ਹੋਏ ਬਗੈਰ ਅਨਹਦ ਨਾਦ ਦੀ ਇਹ ਘਟਨਾ ਨਹੀਂ ਵਾਪਰੇਗੀ। ਕੇਵਲ ਸਤਿਗੁਰੂ ਕੋਲ ਹੀ ਸੱਚ ਖੰਡ ਦੀ ਇਸ ਧੁਨ ਦੀ ਅੱਗ ਵਿੱਚ ਚਿੰਗੀਆੜੀ ਲਾਉਣ ਦੀ ਸ਼ਕਤੀ ਹੈ, ਕਿਉਂਕਿ ਉਹ ਆਪ ਪਰਮੇਸ਼ੁਰ, ਅਰਥਾਤ ਸ਼ਬਦ ਹੈ। ਇਸ ਤਰ੍ਹਾਂ, ਇੱਕ ਸਾਧਕ ਦੇ ਮਨ ਵਿੱਚ ਵਿਚਾਰ ਕਰਨ ਲਈ ਕਈ ਪ੍ਰਸ਼ਨ ਉੱਠ ਖੜ੍ਹੇ ਹੋ ਜਾਂਦੇ ਹਨ, ਜਿਵੇਂ ਕਿ ਇਹ ਸਤਿਗੁਰ ਕਿੱਥੇ ਹੈ? ਉਸ ਨੂੰ ਕਿੱਥੇ ਲੱਭਿਆ ਜਾਵੇ? ਅਨਹਦ ਨਾਦ ਦਾ ਅਨੁਭਵ ਕਿਵੇਂ ਪ੍ਰਾਪਤ ਕੀਤਾ ਜਾਵੇ? ਅਜਿਹਾ ਕੀ ਕੀਤਾ ਜਾਵੇ ਕਿ ਸ਼ਬਦ ਧੁਨ ਦਾ ਅਨੰਦ ਮਿਲ ਸਕੇ? ਰਸ (ਪ੍ਰੇਮਿਕਾ) ਕੀ ਹੈ ਅਤੇ ਰਸੀਆ (ਪ੍ਰੀਤਮ) ਦੇ ਨਾਲ ਮੇਲ ਕਿਵੇਂ ਹੋ ਸੱਕਦਾ ਹੈ? ਇਹ ਦੁਬਿਧਾ ਕਿਵੇਂ ਮਿਟ ਸੱਕਦੀ ਹੈ। ਇੰਨ੍ਹਾਂ ਪ੍ਰਸ਼ਨਾਂ ਦੇ ਉੱਤਰ ਸਪੱਸ਼ਟ ਤੌਰ ‘ਤੇ ਅਤੇ ਵਧੇਰੇ ਵਿਆਖਿਆ ਨਾਲ ਗ੍ਰੰਥ ਬਾਈਬਲ ਵਿੱਚ ਦਿੱਤੇ ਗਏ ਹਨ।

ਗ੍ਰੰਥ ਬਾਈਬਲ ਕਹਿੰਦਾ ਹੈ ਕਿ, ਸਤਿਗੁਰੂ ਯਿਸੂ ਮਸੀਹ ਸ਼ਬਦ ਹੈ ਅਤੇ ਇਹ ਉਹੀ ਹੈ ਜਿਸ ਨੇ ਸਭ ਕੁੱਝ ਨੂੰ ਜੀਰੋ ਅਰਥਾਤ ਕੁੱਝ ਨਹੀਂ ਵਿੱਚੋਂ ਰਚਿਆ ਹੈ, ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ, ਸੱਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ ਤੋਂ ਬਿਨਾਂ ਨਹੀਂ ਰਚੀ ਗਈ (ਯੂਹੰਨਾ 1: 1-3)। ਜਦੋਂ ਉਹ ਮਨੁੱਖ ਜਾਤੀ ਦੀ ਸ੍ਰਿਸ਼ਟੀ ਕੀਤੇ ਜਾਣ ਦੀ ਪ੍ਰਕਿਰਿਆ ਵਿੱਚ ਸੀ, ਉਸ ਨੇ ਸਦਾ ਲਈ ਉਸਦੇ ਦਿਲ ਵਿੱਚ ਸਦੀਪਕਕਾਲ ਨੂੰ ਰੱਖ ਦਿੱਤਾ, ਉਸ ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਦਿਲ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ (ਉਪਦੇਸ਼ਕ ਦੀ ਪੋਥੀ 3:11)। ਇਸ ਤਰੀਕੇ ਨਾਲ ਸ਼ਬਦ ਜਾਂ ਧੁੰਨੀ (ਸਦੀਵੀ ਸ਼ਬਦ, ਅਵਾਜ਼) ਨੇ ਆਪਣੇ ਰਾਗ (ਅਨਹਦ ਨਾਦ) ਨੂੰ ਮਨੁੱਖ ਦੇ ਕਮਲ ਵਰਗੇ ਫੁੱਲ ਵਾਲੇ ਮਨ ਵਿੱਚ ਪਾ ਦਿੱਤਾ।

ਪ੍ਰੰਤੂ, ਮਨੁੱਖੀ ਮਨ ਪਰਮੇਸ਼ੁਰ ਦੀ ਪੂਰਨਤਾਈ ਨੂੰ ਸਮਝ ਜਾਂ ਬੁਝ ਨਹੀਂ ਸੱਕਦਾ, ਅਤੇ ਨਾ ਹੀ ਇਸ ਬਾਰੇ ਕਿ ਪਰਮੇਸ਼ੁਰ ਨੇ ਬੀਤੇ ਸਮੇਂ ਵਿੱਚ ਕੀ ਕੁੱਝ ਕੀਤਾ ਸੀ ਅਤੇ ਭਵਿੱਖ ਵਿੱਚ ਪਰਮੇਸ਼ੁਰ ਕੀ ਕਰਨ ਵਾਲਾ ਹੈ ਅਤੇ ਨਾ ਹੀ ਇਸ ਨੂੰ ਕਿ ਉਹ ਅਸਲ ਵਿੱਚ ਇਸ ਸਮੇਂ ਕੀ ਕਰ ਰਿਹਾ ਹੈ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਇਹ ਤਾਰ ਨਾਦ ਅਤੇ ਆਦ ਜਾਂ ਅਨਹਦ ਨਾਦ ਹਉਮੈ ਦੇ ਕਾਰਨ ਜਾਂ ਦੂਜੇ ਸ਼ਬਦ ਪਾਪ ਦੇ ਕਾਰਨ ਟੁੱਟ ਗਈ ਸੀ, ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ”  (ਉਪਦੇਸ਼ਕ ਦੀ ਪੋਥੀ 7:20)। ਕਮਲ ਦੇ ਫੁੱਲ ਵਰਗੀ ਖੁਸ਼ਬੋਈ ਦੇਣ ਵਾਲਾ ਇਹ ਦਿਲ ਇੱਕ ਜਾਨਲੇਵਾ ਬੂਟੀ ਵਿੱਚ ਤਬਦੀਲ ਹੋ ਗਿਆ। ਪਾਪ ਦਾ ਸਭਨਾਂ ਤੋਂ ਭਿਆਨਕ ਸਿੱਟਾ ਮਨੁੱਖਜਾਤੀ ਦੇ ਦਿਲ ਦੇ ਭ੍ਰਿਸ਼ਟ ਹੋਣ ਵਿੱਚ ਨਿੱਕਲਿਆ, ਠੀਕ ਉੱਥੇ ਜਿੱਥੇ ਨਾ ਟੁੱਟਣ ਵਾਲੀ ਧੁਨ (ਅਨਹਦ ਨਾਦ) ਵਾਸ ਕਰ ਰਹੀ ਸੀ, ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰਮਿਯਾਹ 17:9)। ਸਤਿਗੁਰੂ ਯਿਸੂ ਮਸੀਹ ਨੇ ਇਸ ਤਰ੍ਹਾਂ ਦਿਲ ਦੀ ਸਥਿਤੀ ਨੂੰ ਹੋਰ ਵੇਧੇਰੇ ਸਪੱਸ਼ਟ ਕੀਤਾ ਹੈ, ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀਆਂ, ਚੋਰੀਆਂ, ਖੂਨ, ਜ਼ਨਾਕਾਰੀਆਂ, ਲੋਭ, ਬਦੀਆਂ, ਛਲ, ਮਸਤੀ, ਬੁਰੀ ਨਜ਼ਰ, ਕੁਫਰ, ਹੰਕਾਰ, ਮੂਰਖਤਾਈ ਨਿੱਕਲਦੀ ਹੈ (ਮਰਕੁਸ 7:21-22)। ਇਸ ਕਾਰਨ, ਮਨੁੱਖ ਜਾਤੀ ਉਸ ਦੇ ਸਿਰਜਣਹਾਰ ਪਰਮੇਸ਼ੁਰ ਤੋਂ ਦੂਰ ਹੋ ਗਈ ਅਤੇ ਆਪਣੇ ਪਾਪਾਂ ਵਿੱਚ ਗੂਆਚ ਗਈ।

ਹਾਲਾਂਕਿ, ਸਤਿਗੁਰੂ ਯਿਸੂ ਮਸੀਹ ਦਾ ਇਸ ਸੰਸਾਰ ਵਿੱਚ ਆਉਣ ਦਾ ਉਦੇਸ਼ ਹੀ ਗੂਆਚੋ ਹੋਏ ਸਾਧਕਾਂ ਦੀ ਭਾਲ ਕਰਨਾ ਸੀ, ਕਿਉਂ ਜੋ ਸਤਿਗੁਰੂ ਯਿਸੂ ਮਸੀਹ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ (ਲੂਕਾ 19:10), ਉਹ ਮਾਰੂ ਬੂਟੀ ਨੂੰ ਸਾਫ਼ ਕਰਨ ਲਈ ਆਇਆ ਸੀ, ਤੁਸੀਂ ਤਾਂ ਉਸ ਬਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ ਹੋ” (ਯੂਹੰਨਾ 15:3)। ਸਤਿਗੁਰੂ ਯਿਸੂ ਮਸੀਹ ਜਾਣਦਾ ਸੀ ਕਿ ਨਾਦ ਮਨੁੱਖ ਦੇ ਦਿਲ ਵਿੱਚ ਵੱਸ ਰਿਹਾ ਹੈ, ਜਿਹੜਾ ਉਸ ਦੀ ਅਵਾਜ਼ ਨੂੰ ਸੁਣੇ ਲਵੇਗਾ ਅਤੇ ਉਸ ਨੂੰ ਪਛਾਣ ਲਵੇਗਾ ਅਤੇ ਉਸ ਨਾਲ ਉਸ ਦਾ ਮੇਲ-ਮਿਲਾਪ ਹੋ ਜਾਵੇਗਾ, ਇਸ ਲਈ ਉਸ ਨੇ ਇੱਕ ਵਾਰ ਕੁੱਝ ਇਸ ਤਰ੍ਹਾਂ ਕਿਹਾ, ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ (ਯੂਹੰਨਾ 10:27-28)। ਪ੍ਰੰਤੂ ਜਿਵੇਂ ਕਿ ਉੱਤੇ ਵੇਖਿਆ ਗਿਆ ਹੈ, ਮਨੁੱਖਾਂ ਦਾ ਦਿਲ ਇੰਨ੍ਹਾਂ ਜ਼ਿਆਦਾ ਵਿਗੜ ਗਿਆ ਹੈ, ਕਿ ਉਹ ਆਪਣੇ ਪਿਆਰੇ (ਰਸੀਆ) ਦੀ ਅਵਾਜ਼ ਨੂੰ ਸੁਣਨਾ ਹੀ ਨਹੀਂ ਚਾਹੁੰਦਾ। ਸਤਿਗੁਰੂ ਯਿਸੂ ਮਸੀਹ ਨੇ ਹੋਕਾ ਦਿੰਦੇ ਹੋਏ ਉੱਚੀ ਅਵਾਜ਼ ਵਿੱਚ ਇਸ ਦੇ ਬਾਰੇ ਕੁੱਝ ਇੰਝ ਕਿਹਾ ਹੈ, ਪਰ ਮੈਂ ਇਸ ਪੀੜ੍ਹੀ ਦੇ ਲੋਕਾਂ ਨੂੰ ਕਿਹ ਦੇ ਵਰਗਾ ਦੱਸਾ? . . . ਅਸਾਂ ਤੁਹਾਡੇ ਲਈ ਬੌਂਸਰੀ ਵਜਾਈ, ਪਰ ਤੁਸੀਂ ਨਾ ਨੱਚੇ। ਅਸਾਂ ਸਿਆਪਾ ਕੀਤਾ, ਪਰ ਤੁਸੀਂ ਨਾ ਪਿੱਟੇ” (ਮੱਤੀ 11:16-17)।

ਕਿਉਂਕਿ, ਅਨਹਦ ਨਾਦ ਦੀ ਸੂਝ ਜਾਂ ਬੁੱਝ ਉਦੋਂ ਤੱਕ ਇੱਕ ਸਾਧਕ ਦੁਆਰਾ ਨਹੀਂ ਕੀਤੀ ਜਾ ਸੱਕਦੀ ਹੈ ਜਦੋਂ ਤੱਕ ਕਿ ਉਸ ਦੀ ਮੁਲਾਕਾਤ ਸਤਿਗੁਰੂ ਦੇ ਨਾਲ ਨਹੀਂ ਹੋ ਜਾਂਦੀ। ਇਸ ਲਈ, ਗ੍ਰੰਥ ਬਾਈਬਲ ਕਹਿੰਦਾ ਹੈ ਕਿ, ਸਤਿਗੁਰੂ ਯਿਸੂ ਮਸੀਹ ਨੇ ਇੱਕ ਸਾਧਕ ਨੂੰ ਉਸ ਦੇ ਨਾਲ ਮੁਲਾਕਾਤ ਕਰਨ ਲਈ ਸੱਦਾ ਦਿੱਤਾ ਹੈ, ਵੇਖ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਅਵਾਜ਼ ਸੁਣੇ ਅਤੇ ਬੂਹਾ ਖੋਲ੍ਹ ਦੇਵੇ ਤਾਂ ਮੈਂ ਉਹ ਦੇ ਕੋਲ ਅੰਦਰ ਜਾਵਾਂਗਾ ਅਤੇ ਉਹ ਦੇ ਨਾਲ ਪਰਸ਼ਾਦ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ (ਪਰਕਾਸ਼ ਦੀ ਪੋਥੀ 3:20)। ਉਹ ਜਿਹੜੇ ਅਨੰਦ ਦੇ ਨਾਲ ਇਸ ਸੱਦੇ ਨੂੰ ਪ੍ਰਾਪਤ ਕਰਨ ਲਈ ਤਿਆਰ ਹਨ ਜਾਂ ਆਪਣੀ ਨਾਦ ਨੂੰ ਆਦ ਨਾਲ ਜੋੜਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਤਿਗੁਰੂ ਯਿਸੂ ਮਸੀਹ ਕਹਿੰਦਾ ਹੈ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਉਹ ਸਮਾ ਆਉਂਦਾ ਹੈ, ਸਗੋਂ ਹੁਣੇ ਹੈ ਕਿ ਮੁਰਦੇ ( ਆਤਮਿਕ ਤੌਰ ‘ਤੇ ਮੋਏ ਹੋਏ) ਪਰਮੇਸ਼ੁਰ ਦੇ ਪੁੱਤ੍ਰ [ਸਤਿਗੁਰੂ ਯਿਸੂ ਮਸੀਹ] ਦੀ ਅਵਾਜ਼ ਸੁਣਨਗੇ ਅਤੇ ਸੁਣ ਕੇ ਜੀਉਣਗੇ” (ਯੂਹੰਨਾ 5:25)।

ਇਹੀ ਉਹ ਥਾਂ ਹੈ, ਜਿੱਥੇ ਵਿਰਲਾਪ ਨੱਚਣ-ਗਾਉਣ ਵਿੱਚ ਤਬਦੀਲ ਹੋ ਜਾਂਦਾ ਹੈ, ਜਿੱਥੇ ਇੱਕ ਆਤਮਾ ਆਪਣੇ ਪ੍ਰਮਾਤਮਾ (ਸਰਬ ਸ਼ਕਤੀਮਾਨ ਪਰਮੇਸ਼ੁਰ) ਨਾਲ ਇੱਕ ਸੁਰ ਜਾਂ ਮੇਲ-ਮਿਲਾਪ ਵਿੱਚ ਆ ਜਾਂਦੀ ਹੈ, ਜਿੱਥੇ ਇੱਕ ਸਾਧਕ ਜੀਵਣ-ਮੁਕਤਾ ਬਣ ਜਾਂਦਾ ਹੈ, ਜਿੱਥੇ ਇੱਕ ਮਾਰੂ ਦਿਲ ਕਮਲ ਵਰਗੇ ਫੁੱਲ ਵਾਲੇ ਦਿਲ ਵਿੱਚ ਦਬਦੀਲ ਹੋ ਜਾਂਦਾ ਹੈ, ਜਿੱਥੇ ਤੱਪੜ ਵਿਆਹ ਵਾਲੇ ਲੀੜੀਆਂ ਵਿੱਚ ਤਬਦੀਲ ਹੋ ਜਾਂਦਾ ਹੈ। ਕਿਉਂਕਿ, ਸਤਿਗੁਰੂ ਯਿਸੂ ਮਸੀਹ ਨੇ ਇੱਕ ਸਾਧਕ ਦੇ ਦਿਲ ਦੀ ਅਵਸਥਾ ਨੂੰ ਹੀ ਦਬਦੀਲ ਕਰ ਦਿੱਤਾ ਹੈ। ਇਸ ਲਈ, ਸਤਿਗੁਰੂ ਯਿਸੂ ਮਸੀਹ ਨਾਲ ਮੁਲਾਕਾਤ ਕਰਨ ‘ਤੇ, ਇੱਕ ਸਾਧਕ ਅਨੰਦ ਨਾਲ ਲਲਕਾਰੇ ਮਾਰਦਾ ਹੈ ਅਤੇ ਗਾਉਂਦਾ ਹੈ, ਤੈਂ ਮੇਰੇ ਪਿੱਟਣ ਨੂੰ ਨੱਚਣ ਨਾਲ ਵਟਾ ਦਿੱਤਾ, ਤੈਂ ਮੇਰਾ ਤੱਪੜ ਲਾਹ ਕੇ ਅਨੰਦ ਦਾ ਕਮਰ-ਕੱਸਾ ਬੱਧਾ” (ਜ਼ਬੂਰ 30:11)। ਉਹ ਹੁਣ ਭੁੱਲੇ ਹੋਏ ਗੀਤ ਨੂੰ ਗਾਉਣ ਦੇ ਯੋਗ ਹੈ। ਹੁਣ ਉਹ ਜਾਣਦਾ ਹੈ ਕਿ ਇਸੇ ਇਕੱਲੇ ਉਦੇਸ਼ ਲਈ ਉਸ ਨੂੰ ਰਚਿਆ ਗਿਆ ਸੀ, ਸੂਰਜ ਦੇ ਚੜ੍ਹਨ ਤੋਂ ਉਹ ਦੇ ਲਹਿਣ ਤੀਕ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦੀ ਉਸਤਤ ਹੋਵੇ! (ਜ਼ਬੂਰਾਂ ਦੀ ਪੋਥੀ 113.3)। ਇਸੇ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ ਕਿ: “ਸਦਾ ਲਈ ਪਵਿੱਤਰ ਸੱਚੇ ਪ੍ਰਭੁ ਦੀ ਉਸਤਤ ਦੇ ਗੁਣ ਗਾਓ, ਅਤੇ ਨਾਦ ਦੀ ਪਵਿੱਤਰ ਧੁਨੀ ਦਾ ਪ੍ਰਸਾਰ ਦਿਲ ਦੀ ਗਹਿਰਾਈ ਵਿੱਚ ਥਿੜਕ ਪਵੇਗਾ” (ਗੁਰੂ ਗ੍ਰੰਥ, ਪੰਨਾ. 121)।[12] ਕਿਉਂਕਿ, ਇਹ ਅਨਹਦ ਨਾਦ ਦਾ ਸੂਝ ਅਰਥਾਤ ਜਾਗਰੁਕਤਾ ਹੀ ਹੈ, ਜਿਹੜੀ ਮਨੁੱਖ ਨੂੰ ਪਰ੍ਹੇ ਲੈ ਜਾਂਦੀ ਹੈ, ਸਤਿਗੁਰੂ ਦੇ ਸ਼ਬਦ ਦੀ ਥਿੜਕਣ ਦੀ ਸੂਝ ਡੂੰਘੀਆਈ ਵਿੱਚ ਜਾਗ ਉੱਠੀ ਹੈ” (ਗੁਰੂ ਗ੍ਰੰਥ, ਪੰਨਾ. 903),[13] ਅਤੇ ਜਿਵੇਂ ਅਸੀਂ ਵੇਖਿਆ ਕਿ ਸੂਝ ਜਾਂ ਬੂਝ ਅਰਥਾਤ ਜਾਗਰੁਕਤਾ ਇੱਕਲੀ ਸਤਿਗੁਰ ਯਿਸੂ ਮਸੀਹ ਦੁਆਰਾ ਹੀ ਆਉਂਦੀ ਹੈ।


[1] ਅਨਹਤਾ ਸ਼ਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥

[2] ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥

[3] ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥ ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥

[4] ਨਾਮੁ ਲੈਤ ਅਨਹਦ ਪੂਰੇ ਨਾਦ ॥੩॥

[5] ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥ ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ ॥੬੬॥

[6] ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ॥

[7] ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥

[8] ਅਨਹਦ ਸੁਣਿ ਮਾਨਿਆ ਸ਼ਬਦੁ ਵੀਚਾਰੀ ॥

[9] ਓਥੈ ਅਨਹਤ ਸ਼ਬਦ ਵਜਹਿ ਦਿਨੁ ਰਾਤੀ ਗੁਰਮਤੀ ਸ਼ਬਦੁ ਸੁਣਾਵਣਿਆ ॥੬॥

[10] ਸੁੰਨ ਸਮਾਧਿ ਅਨਹਦ ਤਹ ਨਾਦ ॥ ਕਹਨੁ ਨ ਜਾਈ ਅਚਰਜ ਬਿਸਮਾਦ ॥

[11] ਗੁਰਮੁਖਿ ਜਾਇ ਮਿਲੈ ਨਿਜ ਮਹਲੀ ਅਨਹਦ ਸ਼ਬਦੁ ਬਜਾਵੈਗੋ ॥੫॥

[12] ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥੨॥

[13] ਸੁਰਤਿ ਸ਼ਬਦੁ ਧੁਨਿ ਅੰਤਰਿ ਜਾਗੀ ॥